ਹੱਤਿਆ ਦੇ ਦੋਸ਼ ਹੇਠ ਰਾਮਪਾਲ ਤੇ 14 ਭਗਤਾਂ ਨੂੰ ਉਮਰ ਕੈਦ ਦੀ ਸਜ਼ਾ


ਹਿਸਾਰ, 16 ਅਕਤੂਬਰ (ਏਜੰਸੀ) : ਇੱਥੋਂ ਦੀ ਇਕ ਅਦਾਲਤ ਨੇ ਸੰਤ ਰਾਮਪਾਲ (67) ਤੇ ਉਸ ਦੇ 14 ਭਗਤਾਂ ਨੂੰ ਹੱਤਿਆ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਹਿਸਾਰ ਦੇ ਐਡੀਸ਼ਨਲ ਜ਼ਿਲਾ ਤੇ ਸੈਸ਼ਨਜ਼ ਜੱਜ ਡੀ ਆਰ ਚਾਲੀਆ ਨੇ ਧਾਰਾ 302 ਤਹਿਤ ਉਮਰ ਕੈਦ ਤੋਂ ਇਲਾਵਾ, ਇਕ ਲੱਖ ਰੁਪਏ ਦਾ ਜੁਰਮਾਨਾ, ਧਾਰਾ 343 ਤਹਿਤ ਦੋ ਸਾਲ ਦੀ ਕੈਦ ਤੇ 5 ਹਜ਼ਾਰ ਦਾ ਜੁਰਮਾਨਾ ਤੇ ਧਾਰਾ 120ਬੀ ਤਹਿਤ ਉਮਰ ਕੈਦ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਮੁਲਜ਼ਮਾਂ ਦੇ ਵਕੀਲਾਂ ਨੇ ਦੱਸਿਆ ਕਿ ਸਾਰੀਆਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਲੰਘੀ 11 ਅਕਤੂਬਰ ਨੂੰ ਅਦਾਲਤ ਨੇ ਬਦਰਪੁਰ ਨੇੜੇ ਮਿੱਠਾਪੁਰ ਦੇ ਵਾਸੀ ਸ਼ਿਵਪਾਲ ਦੀ ਸ਼ਿਕਾਇਤ ’ਤੇ ਰਾਮਪਾਲ ਤੇ ਉਸ ਦੇ 26 ਭਗਤਾਂ ਨੂੰ ਆਪਣੇ ਆਸ਼ਰਮ ਵਿੱਚ ਹੱਤਿਆ ਦੇ ਦੋ ਵੱਖੋ ਵੱਖਰੇ ਕੇਸਾਂ ਤੇ ਪੀੜਤਾਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ੀ ਕਰਾਰ ਦਿੱਤਾ ਸੀ।

ਕਰੀਬ ਚਾਰ ਸਾਲ ਮੁਕੱਦਮਾ ਚੱਲਣ ਪਿੱਛੋਂ ਜ਼ਿਲਾ ਜੇਲ੍ਹ ਵਿੱਚ ਆਰਜ਼ੀ ਤੌਰ ’ਤੇ ਬਣਾਈ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਗਿਆ। ਦੂਜਾ ਕੇਸ ਯੂਪੀ ਦੇ ਲਲਿਤਪੁਰ ਜ਼ਿਲੇ ਦੇ ਪਿੰਡ ਜਖੋਰਾ ਦੇ ਵਾਸੀ ਸੁਰੇਸ਼ ਨੇ ਦਰਜ ਕਰਵਾਇਆ ਸੀ। ਦੋਵੇਂ ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀਆਂ ਪਤਨੀਆਂ ਨੂੰ ਆਸ਼ਰਮ ਵਿਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ ਬਾਅਦ ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਨਵੰਬਰ 2014 ਵਿਚ ਜਦੋਂ ਪੁਲੀਸ ਰਾਮਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਆਸ਼ਰਮ ਪੁੱਜੀ ਸੀ ਤਾਂ ਭਗਤਾਂ ਨੇ ਹਿੰਸਕ ਰੂਪ ਅਖਤਿਆਰ ਕਰ ਲਿਆ ਸੀ ਤੇ ਇਸ ਦੌਰਾਨ ਛੇ ਜਣੇ ਮਾਰੇ ਗਏ ਸਨ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹੱਤਿਆ ਦੇ ਦੋਸ਼ ਹੇਠ ਰਾਮਪਾਲ ਤੇ 14 ਭਗਤਾਂ ਨੂੰ ਉਮਰ ਕੈਦ ਦੀ ਸਜ਼ਾ