ਭੋਲਾ ਡਰੱਗ ਕੇਸ ‘ਚ ਵੱਡਾ ਖੁਲਾਸਾ, ਅਜੇ ਵੀ ਏਜੰਸੀਆਂ ਕੋਲ ਨਹੀਂ ਪੁਖਤਾ ਸਬੂਤ


ਚੰਡੀਗੜ੍ਹ, 9 ਅਕਤੂਬਰ (ਏਜੰਸੀ) : ਬਹੁਚਰਚਿਤ ਭੋਲਾ ਡਰੱਗ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਅਦਾਲਤ ਦੀ ਚੱਲ ਰਹੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਡਰੱਗ ਤਸਕਰ ਸੱਤਾ ਤੇ ਪਿੰਦੀ ਤੱਕ ਆਖ਼ਰ ਨਸ਼ਾ ਕਿਸ ਤਰ੍ਹਾਂ ਪਹੁੰਚਾਇਆ ਜਾਂਦਾ ਸੀ, ਇਸ ਦਾ ਕੋਈ ਵੀ ਪੁਖਤਾ ਸਬੂਤ ਨਹੀਂ। ਇਸ ਦਾ ਖ਼ੁਲਾਸਾ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅਦਾਲਤ ਵਿੱਚ ਕੀਤਾ। ਇਸ ਦੇ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਪੰਜਾਬ ਪੁਲਿਸ ਨੇ ਆਪਣੇ ਰਿਕਾਰਡ ਵਿੱਚ ਇਹ ਸਪੱਸ਼ਟ ਕੀਤਾ ਸੀ ਕਿ ਪੰਜਾਬ ਤੋਂ ਕੈਨੇਡਾ ਤੱਕ ਨਸ਼ਾ ਤਸਕਰੀ ਹੁੰਦੀ ਸੀ।

ਇਹ ਨਸ਼ਾ ਕਿਸ ਸਾਧਨ ਨਾਲ ਕੈਨੇਡਾ ਤੱਕ ਪਹੁੰਚਦਾ ਸੀ, ਇਸ ਬਾਰੇ ਨਾ ਹੀ ਪੰਜਾਬ ਪੁਲਿਸ ਤੇ ਨਾ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦਾ ਕੋਈ ਸੁਰਾਗ ਮਿਲਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਫਿਲੌਰ ਤੇ ਅਵਿਨਾਸ਼ ਚੰਦਰ ਸਮੇਤ ਕਈਆਂ ‘ਤੇ ਡਰੱਗ ਤਸਕਰੀ ਕੇਸ ਵਿੱਚ ਦੋਸ਼ ਆਇਦ ਕਰ ਦਿੱਤੇ ਹਨ। ਇਨ੍ਹਾਂ ਮੁਲਜ਼ਾਮਾਂ ਦੇ ਨਾਂ ਬਹੁਚਰਚਿਤ ਭੋਲਾ ਡਰੱਗ ਮਾਮਲੇ ਵਿੱਚ ਆਏ ਸੀ। ਇਸ ਲਈ ਸਰਵਣ ਸਿੰਘ ਫਿਲੌਰ ਨੂੰ ਅਸਤੀਫਾ ਵੀ ਦੇਣਾ ਪਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭੋਲਾ ਡਰੱਗ ਕੇਸ ‘ਚ ਵੱਡਾ ਖੁਲਾਸਾ, ਅਜੇ ਵੀ ਏਜੰਸੀਆਂ ਕੋਲ ਨਹੀਂ ਪੁਖਤਾ ਸਬੂਤ