ਭਾਰਤ-ਰੂਸ ਦਰਮਿਆਨ 8 ਸਮਝੌਤੇ, ਮੋਦੀ ਬੋਲੇ ਸਮੁੰਦਰ ਤੋਂ ਲੈ ਕੇ ਪੁਲਾੜ ਤਕ ਵਿਸ਼ਾਲ ਵਿਸਥਾਰ


ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੁੱਲ ਅੱਠ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪੁਲਾੜ, ਪਰਮਾਣੂ ਊਰਜਾ ਦੀ ਸ਼ਾਂਤੀਪੂਰਬਕ ਵਰਤੋਂ, ਰੇਲਵੇ ਸਮੇਤ ਕਈ ਹੋਰ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹਨ। ਇਨ੍ਹਾਂ ਵਿੱਚ ਐਸ-400 ਰੱਖਿਆ ਪ੍ਰਣਾਲੀ ਸਮਝੌਤੇ ਨੂੰ ਸਹੀਬੱਧ ਕਰਨਾ ਵੀ ਸ਼ਾਮਲ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸਮੁੰਦਰ ਤੋਂ ਲੈ ਕੇ ਪੁਲਾੜ ਤਕ ਭਾਰਤ ਤੇ ਰੂਸ ਦਰਮਿਆਨ ਸਬੰਧਾਂ ਦਾ ਵਿਸਥਾਰ ਹੋਵੇਗਾ।

ਮੋਦੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਸੰਘਰਸ਼, ਅਫ਼ਗਾਨਿਸਤਾਨ ਤੇ ਇੰਡੋ ਪ੍ਰਸ਼ਾਤ ਦੇ ਘਟਨਾਕ੍ਰਮ, ਜਲਵਾਯੂ ਤਬਦੀਲੀ, ਐਸਸੀਓ, ਬ੍ਰਿਕਸ, ਜੀ-20 ਤੇ ਏਸ਼ਿਅਨ ਜਿਹੇ ਸੰਗਠਨਾਂ ਵਿੱਚ ਸਹਿਯੋਗ ਕਰਨ ਵਿੱਚ ਦੋਵਾਂ ਦੇਸ਼ਾਂ ਦੇ ਸਾਂਝੇ ਹਿਤ ਹਨ। ਉੱਥੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਅੱਤਵਾਦ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖ਼ਤਰੇ ਨਾਲ ਨਜਿੱਠਣ ਲਈ ਭਾਰਤ ਨਾਲ ਸਹਿਯੋਗ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੁਲਾੜ ਮਿਸ਼ਨ ‘ਗਗਨਯਾਨ’ ਵਿੱਚ ਪੂਰਨ ਸਹਿਯੋਗ ਦੇ ਭਰੋਸੇ ਲਈ ਧੰਨਵਾਦ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ-ਰੂਸ ਦਰਮਿਆਨ 8 ਸਮਝੌਤੇ, ਮੋਦੀ ਬੋਲੇ ਸਮੁੰਦਰ ਤੋਂ ਲੈ ਕੇ ਪੁਲਾੜ ਤਕ ਵਿਸ਼ਾਲ ਵਿਸਥਾਰ