ਭਾਰਤ ‘ਚ ‘ਤਿਤਲੀ’ ਨੇ ਮਚਾਈ ਤਬਾਹੀ, ਕਈ ਸੂਬਿਆਂ ‘ਚ ਹਾਈ ਅਲਰਟ


ਨਵੀਂ ਦਿੱਲੀ, 11 ਅਕਤੂਬਰ (ਏਜੰਸੀ) : ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਕਾਰਨ ਆਏ ਚੱਕਰਵਾਤੀ ਤੂਫ਼ਾਨ ‘ਤਿਤਲੀ’ ਨੇ ਬੇਹੱਦ ਖ਼ਤਰਨਾਕ ਰੂਪ ਧਾਰ ਲਿਆ ਹੈ। ਇਹ ਚੱਕਰਵਾਤ ਵੀਰਵਾਰ ਨੂੰ ਉੜੀਸਾ ਪਹੁੰਚ ਚੁੱਕਿਆ ਹੈ। ਮੌਸਮ ਵਿਭਾਗ ਮੁਤਾਬਕ ਸਮੁੰਦਰ ਦੇ ਕੰਢੇ ਇਲਾਕਿਆਂ ਵਿੱਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ‘ਤਿਤਲੀ’ ਜਲਦ ਹੀ ਓੜੀਸ਼ਾ ਤੇ ਆਂਧਰਾ ਪ੍ਰਦੇਸ਼ ਦੇ ਬਾਕੀ ਤੱਟੀ ਇਲਾਕਿਆਂ ਵਿੱਚ ਦਸਤਕ ਦੇਵੇਗਾ। ਤੂਫ਼ਾਨ ਦੇ ਮੱਦੇਨਜ਼ਰ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੱਕਰਵਾਤ ਦੇ ਖਤਰੇ ਨੂੰ ਦੇਖਦਿਆਂ ਓੜੀਸ਼ਾ ਤੇ ਆਂਧਰਾ ਪ੍ਰਦੇਸ਼ ਸਰਕਾਰ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਤੇ ਪ੍ਰਸ਼ਾਸਨ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।

ਹੇਠਲੇ ਇਲਾਕਿਆਂ ਚੋਂ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। ਹੁਣ ਤੱਕ ਕਰੀਬ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸੈਲਾਨੀਆਂ ਨੂੰ ਇਨ੍ਹਾਂ ਇਲਾਕਿਆਂ ‘ਚ ਜਾਣ ਤੋਂ ਰੋਕਿਆ ਗਿਆ ਹੈ। ਸਮੁੰਦਰ ਦੀਆਂ ਖ਼ਤਰਨਾਕ ਲਹਿਰਾਂ ਨੂੰ ਰੋਕਣ ਲਈ ਗੋਪਾਲਪੁਰ ਦੇ ਤੱਟਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 1999 ਵਿੱਚ ਵੀ ਓੜੀਸ਼ਾ ਭਿਆਨਕ ਤੂਫ਼ਾਨ ਦੀ ਮਾਰ ਸਹਿ ਚੁੱਕਾ ਹੈ। ਉੱਥੋਂ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਧਿਕਾਰੀਆਂ ਨਾਲ ਬੈਠਕ ਕਰਕੇ ਤੂਫ਼ਾਨ ਦੇ ਮੱਦੇਨਜ਼ਰ ਸਾਵਧਾਨ ਰਹਿਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ‘ਚ ‘ਤਿਤਲੀ’ ਨੇ ਮਚਾਈ ਤਬਾਹੀ, ਕਈ ਸੂਬਿਆਂ ‘ਚ ਹਾਈ ਅਲਰਟ