ਬਾਦਲ ਤੇ ਹਮਲਾ ਦੀ ਸਾਜ਼ਿਸ਼ ਘੜਨ ਵਾਲੇ ਦਬੋਚੇ


ਚੰਡੀਗੜ੍ਹ, 15 ਅਕਤੂਬਰ (ਏਜੰਸੀ) : ਪੁਲਿਸ ਦੇ ਹਥਿਆਰ ਲੁੱਟ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਸਾਜਿਸ਼ ਦਾ ਖੁਲਾਸਾ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਨ੍ਹਾਂ ਦਾ ਇੱਕ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਕਈ ਖਾੜਕੂਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀ। ਮੇਰਠ ਜ਼ੋਨ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਬੀਤੀ ਦੋ ਅਕਤੂਬਰ ਨੂੰ ਪੁਲਿਸ ਦਾ ਅਸਲਾ ਲੁੱਟ ਲਿਆ ਸੀ ਪਰ ਪੁਲਿਸ ਦੀ ਚੌਕਸੀ ਕਰਕੇ ਪੰਜਾਬ ਨਹੀਂ ਜਾ ਸਕੇ।

ਏਡੀਜੀ ਨੇ ਦੱਸਿਆ ਕਿ ਇਸ ਸਾਜਿਸ਼ ਮਾਸਟਰਮਾਈਂਡ ਇੱਕ ਜਰਮਨ ਨਾਂ ਦਾ ਵਿਅਕਤੀ ਹੈ, ਜੋ ਹਾਲੇ ਫਰਾਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਹਰਿਆਣਾ ਦੇ ਰਸਤਿਓਂ ਪੰਜਾਬ ਜਾਣਾ ਸੀ, ਪਰ ਸਫ਼ਲ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਕੈਰਾਨਾ ਤੇ ਝਿੰਝਾਨਾ ਖੇਤਰ ਵਿੱਚ ਪਹਿਲਾਂ ਹੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਸੁਰਖੀਆਂ ਵਿੱਚ ਰਹਿੰਦੇ ਹਨ। ਇੱਥੋਂ ਦੇ ਕਈ ਬਦਮਾਸ਼ ਪਹਿਲਾਂ ਵੀ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਫੜੇ ਜਾ ਚੁੱਕੇ ਹਨ ਪਰ ਖਾੜਕੂ ਜਥੇਬੰਦੀਆਂ ਦਾ ਇਸ ਤਰ੍ਹਾਂ ਪੈਰ ਪਸਾਰਨਾ ਕਈ ਸਵਾਲ ਖੜ੍ਹੇ ਕਰਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬਾਦਲ ਤੇ ਹਮਲਾ ਦੀ ਸਾਜ਼ਿਸ਼ ਘੜਨ ਵਾਲੇ ਦਬੋਚੇ