ਪੰਜ ਸੂਬਿਆਂ ‘ਚ ਵੱਜਾ ਚੋਣ ਬਿਗਲ


ਨਵੀਂ ਦਿੱਲੀ, 6 ਅਕਤੂਬਰ (ਏਜੰਸੀ) : ਚੋਣ ਕਮਿਸ਼ਨ ਨੇ ਅੱਜ ਪੰਜ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ ਦੀਆਂ ਵਿਧਾਨ ਸਭਾ ਚੋਣਾਂ ਲਈ ਤਾਰੀਖਾਂ ਐਲਾਨ ਦਿੱਤੀਆਂ ਹਨ। ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਇੱਕੋ ਵੇਲੇ 28 ਨਵੰਬਰ ਨੂੰ ਵੋਟਾਂ ਪੈਣਗੀਆਂ। ਛੱਤੀਸਗੜ੍ਹ ‘ਚ ਦੋ ਗੇੜਾਂ ‘ਚ 12 ਤੇ 20 ਨਵੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਰਾਜਸਥਾਨ ਤੇ ਤੇਲੰਗਾਨਾ ‘ਚ 7 ਦਸੰਬਰ ਨੂੰ ਚੋਣ ਹੋਵੇਗੀ। ਇਨ੍ਹਾਂ ਸਾਰੇ ਸੂਬਿਆਂ ਦੇ ਨਤੀਜੇ 11 ਦਸੰਬਰ ਨੂੰ ਐਲਾਨੇ ਜਾਣਗੇ।

ਚੋਣ ਕਮਿਸ਼ਨਰ ਓ.ਪੀ. ਰਾਵਤ ਨੇ ਪ੍ਰੈਸ ਕਾਨਫ਼ਰੰਸ ਕਰ ਸਾਰੀ ਜਾਣਕਾਰੀ ਦਿੱਤੀ। ਚੋਣਾਂ ਦੇ ਐਲਾਨ ਦੇ ਨਾਲ ਹੀ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਤੇ ਤੇਲੰਗਾਨਾ ‘ਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਵੋਟਾਂ ਪੈਣਗੀਆਂ। ਨਕਸਲ ਪ੍ਰਭਾਵਿਤ ਇਲਾਕਿਆਂ ‘ਚ 12 ਨਵੰਬਰ ਨੂੰ ਪਹਿਲੇ ਗੇੜ ਦਾ ਮੱਤਦਾਨ ਹੋਵੇਗਾ। ਉੱਥੇ ਹੀ ਦੂਜੇ ਗੇੜ ‘ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ।

ਚੋਣ ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਪੰਜਾਂ ਰਾਜਾਂ ਦੀਆਂ ਵਿਧਾਨਸਭਾ ਚੋਣਾਂ ‘ਚ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵਗੀ। ਇਸ ਦੇ ਨਾਲ ਹੀ ਪੋਲਿੰਗ ਬੂਥਾਂ ‘ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਚੋਣ ਕਮਿਸ਼ਨ ਦੁਪਹਿਰ 12 ਵਜੇ ਪ੍ਰੈਸ ਕਾਨਫ਼ਰੰਸ ਕਰਨੀ ਸੀ, ਪਰ ਬਾਅਦ ਵਿੱਚ ਸਮਾਂ ਬਦਲ ਕੇ ਤਿੰਨ ਵਜੇ ਕਰ ਦਿੱਤਾ ਗਿਆ ਸੀ। ਇਸ ‘ਤੇ ਕਾਂਗਰਸ ਨੇ ਚੋਣ ਕਮਿਸ਼ਨ ‘ਤੇ ਦੋਸ਼ ਲਾਉਂਦੇ ਕਿਹਾ ਕਿ ਰਾਜਸਥਾਨ ਵਿੱਚ ਮੋਦੀ ਦੀ ਰੈਲੀ ਦੇ ਕਾਰਨ ਅਜਿਹਾ ਕੀਤਾ ਗਿਆ ਹੈ। ਅੱਜ ਰਾਜਸਥਾਨ ਦੀ ਰੈਲੀ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਐਲਾਨ ਵੀ ਕੀਤਾ ਗਿਆ। ਰਾਵਤ ਨੇ ਅੱਜ ਪ੍ਰੈਸ ਕਾਨਫ਼ਰੰਸ ਵਿੱਚ ਕਾਂਗਰਸ ਦੇ ਦੋਸ਼ਾਂ ਦਾ ਖੰਡਨ ਕਰ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੰਜ ਸੂਬਿਆਂ ‘ਚ ਵੱਜਾ ਚੋਣ ਬਿਗਲ