ਦੇਸ਼ ਦੇ ਇੱਕ ਪਰਿਵਾਰ ਲਈ ਨੇਤਾਜੀ ਦਾ ਯੋਗਦਾਨ ਭੁਲਾਇਆ : ਮੋਦੀ


ਨਵੀਂ ਦਿੱਲੀ, 21 ਅਕਤੂਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਸਰਕਾਰ ਦੀ 75ਵੀਂ ਵਰ੍ਹੇਗੰਢ ਮੌਕੇ ਲਾਲ ਕਿਲ੍ਹੇ ‘ਤੇ ਝੰਡਾ ਝੁਲਾਇਆ। ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਪਰਿਵਾਰ ਨੂੰ ਵੱਡਾ ਬਣਾਉਣ ਲਈ ਨੇਤਾਜੀ ਦੇ ਯੋਗਦਾਨ ਨੂੰ ਭੁਲਾਇਆ ਗਿਆ। ਸਰਕਾਰ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਨੇ ਲਾਲ ਕਿਲ੍ਹੇ ‘ਤੇ ਕਿਹਾ ਕਿ 21 ਅਕਤੂਬਰ ਇਤਿਹਾਸਕ ਝੰਡਾ ਝੁਲਾਉਣ ਦਾ ਦਿਨ ਹੈ। ਇਸੇ ਲਾਲ ਕਿਲੇ ‘ਤੇ ਵਿਕਟਰੀ ਪਰੇਡ ਦਾ ਸੁਫਨਾ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਦੇਖਿਆ ਸੀ। ਆਜ਼ਾਦ ਹਿੰਦ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਲੈਂਦੇ ਹੋਏ ਉਨ੍ਹਾਂ ਨੇ ਸੁਫਨਾ ਵੇਖਿਆ ਸੀ ਕਿ ਲਾਲ ਕਿਲੇ ਤੋਂ ਭਾਰਤ ਦਾ ਤਿਰੰਗਾ ਲਹਿਰਾਇਆ ਜਾਏਗਾ। ਆਜ਼ਾਦ ਹਿੰਦ ਸਰਕਾਰ ਅਣਵੰਡੇ ਭਾਰਤ ਦੀ ਸਰਕਾਰ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੇਸ਼ ਦੇ ਇੱਕ ਪਰਿਵਾਰ ਲਈ ਨੇਤਾਜੀ ਦਾ ਯੋਗਦਾਨ ਭੁਲਾਇਆ : ਮੋਦੀ