ਜਿਨਸੀ ਸ਼ੋਸ਼ਣ ਮਾਮਲਿਆਂ ਵਿਚ ਗੂਗਲ ਨੇ ਦੋ ਸਾਲ ਵਿਚ 48 ਲੋਕਾਂ ਨੂੰ ਦਿਖਾਇਆ ਬਾਹਰ ਦਾ ਰਸਤਾ


ਵਾਸ਼ਿੰਗਟਨ, 26 ਅਕਤੂਬਰ (ਏਜੰਸੀ) : ਇੰਟਰਨੈਟ ਜਗਤ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਨੇ ਦੱਸਿਆ ਕਿ ਉਸ ਨੇ ਪਿਛਲੇ ਦੋ ਸਾਲਾਂ ਵਿਚ ਜਿਨਸੀ ਸ਼ੋਸ਼ਣ ਵਿਚ ਦੋਸ਼ੀ 48 ਮੁਲਾਜ਼ਮਾਂ ਨੂੰ ਕੱÎਢਿਆ ਹੈ। ਇਨ੍ਹਾਂ ਵਿਚ 13 ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਗੂਗਲ ਨੇ ਕਿਹਾ ਕਿ ਇਹ ਕਦਮ ਅਣਉਚਿਤ ਵਿਵਹਾਰ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਦੇ ਜਵਾਬ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਦੇ ਇਕ ਸੀਨੀਅਰ ਮੁਲਾਜ਼ਮ ਐਂਡੀ ਰੁਬਿਨ ‘ਤੇ ਦੁਰਵਿਵਹਾਰ ਦੇ ਦੋਸ਼ ਲੱਗੇ ਸਨ। ਇਸ ‘ਤੇ ਕਾਰਵਾਈ ਕਰਦੇ ਹੋਏ ਐਂਡ ਨੂੰ 90 ਮਿਲੀਅਨ ਡਾਲਰ ਦਾ ਐਗਜ਼ਿਟ ਪੈਕੇਜ ਦਿੰਦੇ ਹੋਏ ਉਨ੍ਹਾਂ ਦੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਐਂਡੀ ਮੋਬਾਈਲ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕਪ੍ਰਿਯ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਨਿਰਮਾਤਾਵਾ ਵਿਚੋਂ ਇੱਕ ਹਨ।

ਗੂਗਲ ਨੇ ਪਿਚਾਈ ਵਲੋਂ ਮੁਲਾਜ਼ਮਾਂ ਨੂੰ ਇੱਕ ਈ. ਮੇਲ ਭੇਜਿਆ ਹੈ ਜਿਸ ਵਿਚ ਲਿਖਿਆ ਹੈ ਕਿ ਪਿਛਲੇ ਦੋ ਸਾਲਾਂ ਵਿਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿਚ 48 ਲੋਕਾਂ ਨੂੰ ਬਾਹਰ ਕੀਤਾ ਗਿਆ ਹੈ। ਇਨ੍ਹਾਂ ਵਿਚ 13 ਸੀਨੀਅਰ ਪ੍ਰਬੰਧਕ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਵੀ ਐਗਜ਼ਿਟ ਪੈਕੇਜ਼ ਨਹੀਂ ਦਿੱਤਾ ਗਿਆ ਹੈ। ਪਿਚਾਈ ਨੇ ਕਿਹਾ, ਪਿਛਲੇ ਸਾਲਾਂ ਵਿਚ ਲੋਕਾਂ ਦੇ ਇਸ ਵਿਵਹਾਰ ਨੂੰ ਰੋਕਣ ਦੇ ਲਈ ਅਸੀਂ ਕਈ ਬਦਲਾਅ ਕੀਤੇ ਹਨ। ਉਨ੍ਹਾਂ ਕਿਹਾ ਕਿ ਐਂਡੀ ਅਤੇ ਬਾਕੀ ਲੋਕਾਂ ਦੀ ਰਿਪੋਰਟ ਪੜ੍ਹਨ ਵਿਚ ਵੀ ਮੁਸ਼ਕਲ ਸੀ। ਹਾਲਾਂਕਿ ਉਨ੍ਹਾਂ ਨੇ ਲੇਖ ਵਿਚ ਕੀਤੇ ਗਏ ਦਾਅਵਿਆਂ ਨੂੰ ਸਿੱਧਾ ਸੰਬੋਧਨ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਰਜ ਸਥਾਨ ਵਿਚ ਇੱਕ ਬਿਹਤਰ ਅਤੇ ਸੁਰੱਖਿਅਤ ਮਾਹੌਲ ਬਣਾਉਣ ਦੇ ਲਈ ਅਸੀਂ ਵਚਨਬੱਧ ਹਨ। ਜਿਨਸੀ ਸ਼ੋਸਣ ਦੀ ਹਰ ਸ਼ਿਕਾਇਤ ਦੀ ਅਸੀਂ ਜਾਂਚ ਕਰਦੇ ਹਨ ਅਤੇ ਉਚਿਤ ਕਾਰਵਾਈ ਕਰਦੇ ਹਨ। ਐਂਡੀ ਰੁਬਿਨ ਦੇ ਬੁਲਾਰੇ ਸੈਮ ਸਿੰਗਰ ਨੇ ਐਂਡੀ ‘ਤੇ ਲੱਗੇ ਦੋਸਾਂ ਨੂੰ ਖਾਰਜ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਿਨਸੀ ਸ਼ੋਸ਼ਣ ਮਾਮਲਿਆਂ ਵਿਚ ਗੂਗਲ ਨੇ ਦੋ ਸਾਲ ਵਿਚ 48 ਲੋਕਾਂ ਨੂੰ ਦਿਖਾਇਆ ਬਾਹਰ ਦਾ ਰਸਤਾ