ਚਾਰ ਸਾਲ ਪੁਰਾਣੇ 2 ਕਤਲ ਕੇਸਾਂ ‘ਚ ਰਾਮਪਾਲ ਸਮੇਤ ਸਾਰੇ ਮੁਲਜ਼ਮ ਦੋਸ਼ੀ ਕਰਾਰ


ਨਵੀਂ ਦਿੱਲੀ, 11 ਅਕਤੂਬਰ (ਏਜੰਸੀ) : ਹਿਸਾਰ ਵਿਚ ਨਵੰਬਰ 2014 ਵਿਚ ਰਾਮਪਾਲ (ਸੰਤ ਰਾਮਪਾਲ) ਨਾਲ ਜੁੜੇ ਬਰਵਾਲਾ ਦੇ ਸਤਲੋਕ ਆਸ਼ਰਮ ਵਿਚ ਕਤਲ ਦੇ 2 ਮਾਮਲਿਆਂ ਵਿਚ ਅਦਾਲਤ ਨੇ ਰਾਮਪਾਲ ਨੂੰ ਦੋਸ਼ੀ ਕਰਾਰ ਦਿਤਾ ਹੈ। ਰਾਮਪਾਲ ‘ਤੇ ਫੈਸਲੇ ਨੂੰ ਮੁਖ ਰਖਦੇ ਹੋਏ ਹਰਿਆਣਾ ਦੇ ਹਿਸਾਰ ਸ਼ਹਿਰ ਨੂੰ ਪੂਰੀ ਤਰਾਂ ਛਾਉਣੀ ਵਿਚ ਬਦਲ ਦਿਤਾ ਗਿਆ ਹੈ। ਕਿਸੀ ਵੀ ਅਣਸੁਖਾਵੀਂ ਘਟਨਾ ਦੇ ਡਰ ਤੋਂ ਬਚਾਅ ਲਈ ਪੂਰੇ ਹਿਸਾਰ ਸ਼ਹਿਰ ਵਿਚ ਧਾਰਾ 144 ਲਗਾਈ ਗਈ ਹੈ। ਉਥੇ ਹੀ ਨੇੜੇ ਦੇ 7 ਜਿਲਿਆਂ ਤੋਂ ਪੁਲਿਸ ਬਲ ਬੁਲਾਇਆ ਗਿਆ ਹੈ ਅਤੇ ਆਰਏਐਫ ਨੂੰ ਸਟੈਡ ਬਾਇ ਤੇ ਰੱਖਿਆ ਗਿਆ ਹੈ। ਹਿਸਾਰ ਦੀ ਸੈਂਟਰਲ ਜੋਨ ਜੇਲ ਵਿਚ ਹੀ ਕੋਰਟ ਲਗੀ ਹੈ, ਜਿਸ ਤੇ ਫੈਸਲਾ ਸੁਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਰਾਮ ਰਹੀਮ ਕੇਸ ਤੋਂ ਸਬਕ ਲੈਂਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਹਿਸਾਰ ਦੇ ਪੰਚਕੂਲਾ ਵਿਚ ਰਾਮ ਰਹੀਮ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਵੱਡੇ ਪੱਧਰ ਤੇ ਹਿੰਸਾ ਹੋਈ ਸੀ। ਜਿਸ ਨਾਲ ਕਈ ਲੋਕਾਂ ਦੀ ਮੌਤ ਹੋਈ ਸੀ ਅਤੇ ਹੋਰ ਬਹੁਤ ਨੁਕਸਾਨ ਹੋਇਆ ਸੀ। ਪ੍ਰਸ਼ਾਸਨ ਨੂੰ ਡਰ ਹੈ ਕਿ ਸੰਤ ਰਾਮਪਾਲ ਤੇ ਅਦਾਲਤ ਦੇ ਫੈਸਲੇ ਨੂੰ ਮੁਖ ਰਖਦਿਆਂ ਵੱਡੀ ਗਿਣਤੀ ਵਿਚ ਉਨਾਂ ਦੇ ਸਮਰਥਕ ਹਿਸਾਰ ਅਤੇ ਉਸਦੇ ਨੇੜੇ ਦੇ ਇਲਾਕਿਆਂ ਵਿਚ ਇਕਠੇ ਹੋ ਸਕਦੇ ਹਨ। ਫੈਸਲੇ ਤੋਂ ਬਾਅਦ ਕੋਈ ਦੁਖਦਾਈ ਸਥਿਤੀ ਨਾ ਹੋਵੇ, ਇਸ ਲਈ ਵੱਡੀ ਗਿਣਤੀ ਵਿਚ ਪੁਲਿਸ ਬਲਾਂ ਦੀ ਤੈਨਾਤੀ ਕੀਤੀ ਗਈ ਹੈ। ਸ਼ਹਿਰ ਵਿਚ ਦਾਖਲੇ ਲਈ ਚੈਕ ਪੁਆਇੰਟ ਵੀ ਲਗਾਏ ਗਏ ਹਨ ਅਤੇ ਕਈ ਨਾਕਿਆਂ ਨੂੰ ਸੀਲ ਕੀਤਾ ਗਿਆ ਹੈ।

ਦਰਅਸਲ 2014 ਵਿਚ ਸੰਤ ਰਾਮਪਾਲ ਨੂੰ ਚੰਡੀਗੜ ਹਾਈ ਕੋਰਟ ਨੇ ਤਲਬ ਕੀਤਾ ਸੀ, ਪਰ ਉਹ ਉਥੇ ਨਹੀਂ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਜ਼ਬਰਨ ਇਸਨੂੰ ਆਸ਼ਰਮ ਤੋਂ ਕੱਢਿਆ ਸੀ। ਉਸ ਵੇਲੇ ਆਸ਼ਰਮ ਵਿਚ ਹਜ਼ਾਰਾਂ ਚੇਲੇ ਸਨ। ਉਸ ਦੌਰਾਨ ਉਥੇ ਭਜਦੌੜ ਮਚ ਗਈ ਸੀ ਅਤੇ ਹਿੰਸਾ ਹੋਈ ਸੀ। ਜਿਸ ਕਾਰਨ 5 ਮਹਿਲਾਵਾਂ ਸਮੇਤ 1 ਬਚੇ ਦੀ ਮੌਤ ਹੋ ਗਈ ਸੀ। ਸੰਤ ਰਾਮਪਾਲ ਅਤੇ ਉਸਦੇ ਸਮਰਥਕਾਂ ਤੇ ਇਨਾਂ ਮਾਮਲਿਆਂ ਦੇ ਦੋਸ਼ ਲਗੇ ਹਨ। ਇਸ ਪੂਰੇ ਮਾਮਲੇ ਵਿਚ 2 ਮੁਕੱਦਮੇ ਹਨ। ਪਹਿਲਾ ਮੁਕੱਦਮਾ ਨੰਬਰ 429 ਹੈ ਜਿਸ ਵਿਚ ਰਾਮਪਾਲ ਸਮਤੇ 15 ਲੋਕ ਦੋਸ਼ੀ ਹਨ। ਇਸ ਕੇਸ ਵਿਚ 4 ਔਰਤਾਂ ਅਤੇ ਇਕ ਬਚੇ ਦੀ ਮੌਤ ਦਾ ਮਾਮਲਾ ਹੈ। ਉਥੇ ਹੀ ਦੂਜਾ ਮੁਕੱਦਮਾ ਨਬੰਰ 430 ਹੈ ਜਿਸ ਵਿਚ ਰਾਮਪਾਲ ਸਮੇਤ 13 ਮੁਲਜ਼ਮ ਹਨ। ਇਸ ਕੇਸ ਵਿਚ ਇਕ ਔਰਤ ਦੀ ਮੌਤ ਹੋਈ ਸੀ। ਇਨਾਂ ਦੋਹਾਂ ਮੁਕੱਦਮਿਆਂ ਵਿਚ ਰਾਮਪਾਲ ਸਮੇਤ 6 ਲੋਕ ਅਜਿਹੇ ਹਨ, ਜੋ ਦੋਹਾਂ ਮੁਕੱਦਮਿਆਂ ਦੇ ਦੋਸ਼ੀ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚਾਰ ਸਾਲ ਪੁਰਾਣੇ 2 ਕਤਲ ਕੇਸਾਂ ‘ਚ ਰਾਮਪਾਲ ਸਮੇਤ ਸਾਰੇ ਮੁਲਜ਼ਮ ਦੋਸ਼ੀ ਕਰਾਰ