ਖਹਿਰੇ ਨੂੰ ਮਨਾਉਣ ਲਈ ਆਖ਼ਰ ਨਿਓਂ ਹੀ ਗਏ ਭਗਵੰਤ ਮਾਨ..!


ਚੰਡੀਗੜ੍ਹ, 16 ਅਕਤੂਬਰ (ਏਜੰਸੀ) : ਧੜੇਬੰਦੀ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਹੁਣ ਆਪਣਾ ਝਾੜੂ ਇਕੱਠਾ ਕਰਨ ਵਿੱਚ ਜੁਟ ਗਈ ਹੈ। ਹਾਈਕਮਾਨ ਦੇ ‘ਦੂਤ’ ਭਗਵੰਤ ਮਾਨ ਅਤੇ ਪੰਜਾਬ ਇਕਾਈ ਦੇ ਬਾਗ਼ੀਆਂ ਦੇ ‘ਪ੍ਰਧਾਨ’ ਸੁਖਪਾਲ ਸਿੰਘ ਖਹਿਰਾ ਦਰਮਿਆਨ ਸੁਲ੍ਹਾ-ਸਫ਼ਾਈ ਲਈ ਪਾਰਟੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਨੇ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਪੰਜ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪਾਰਟੀ ਦੇ ਨਾਰਾਜ਼ ਆਗੂਆਂ ਨਾਲ ਦੂਰੀਆਂ ਖ਼ਤਮ ਕਰਨ ਲਈ ਕੰਮ ਕਰੇਗੀ। ਕਮੇਟੀ ‘ਚ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਮੀਤ ਹੇਅਰ, ਰੁਪਿੰਦਰ ਕੌਰ ਰੂਬੀ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹਨ।

ਪਾਰਟੀ ਦੇ ਸੰਗਠਨਾਤਮਕ ਢਾਂਚੇ ਦੇ ਵਿਸਥਾਰ ਤਹਿਤ ਕੋਰ ਕਮੇਟੀ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ‘ਆਪ’ ਦਲਿਤ ਵਿੰਗ ਦਾ ਸੂਬਾ ਪ੍ਰਧਾਨ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸੂਬਾ ਸਹਿ ਪ੍ਰਧਾਨ ਨਿਯੁਕਤ ਕੀਤਾ। ਕੋਰ ਕਮੇਟੀ ‘ਚ ‘ਆਪ’ ਵਿਧਾਇਕ ਐਚਐਸ ਫੂਲਕਾ ਵੱਲੋਂ ਬੇਅਦਬੀ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਦਿੱਤੇ ਗਏ ਅਸਤੀਫ਼ੇ ਨੂੰ ‘ਫੂਲਕਾ ਸਾਹਿਬ ਦੀ ਕੁਰਬਾਨੀ’ ਦੱਸ ਵਡਿਆਇਆ ਗਿਆ। ਕਮੇਟੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਫੂਲਕਾ ਨੂੰ ਇਸ ਕੁਰਬਾਨੀ ਲਈ ਸਦੀਆਂ ਤਕ ਯਾਦ ਰੱਖਿਆ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਹਿਰੇ ਨੂੰ ਮਨਾਉਣ ਲਈ ਆਖ਼ਰ ਨਿਓਂ ਹੀ ਗਏ ਭਗਵੰਤ ਮਾਨ..!