ਖਹਿਰਾ ਲਈ ਭਗਵੰਤ ਮਾਨ ਦੀ ਸੁਰ ਨਰਮ, ਪਰਿਵਾਰ ਦਾ ਮੈਂਬਰ ਦੱਸਿਆ


ਪਟਿਆਲਾ, 8 ਅਕਤੂਬਰ (ਏਜੰਸੀ) : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਆਪਣੇ ‘ਸਿਆਸੀ ਸ਼ਰੀਕ’ ਸੁਖਾਪਾਲ ਖਹਿਰਾ ਬਾਰੇ ਸੁਰ ਨਰਮ ਹੋ ਗਈ ਹੈ। ਉਨ੍ਹਾਂ ਨੇ ਅੱਜ ਖਹਿਰਾ ਨਾਲ ਰਿਸ਼ਤੇ ਬਾਰੇ ਕਿਹਾ ਕਿ ਇੱਕ ਪਰਿਵਾਰ ਵਿੱਚ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਪਰ ਅਸੀਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ। ਇਸ ਤੋਂ ਪਹਿਲਾਂ ਭਗਵੰਤ ਮਾਨ ਅਕਸਰ ਖਹਿਰਾ ‘ਤੇ ਤਿੱਖੇ ਵਾਰ ਕਰਦੇ ਹਨ। ਅੱਜ ਪਟਿਆਲਾ ਵਿੱਚ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੀ ਹਮਾਇਤ ਕਰਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਹੁੰਚੇ। ਇਸ ਮੌਕੇ ਅਧਿਆਪਕਾਂ ਨੇ ਭਗਵੰਤ ਮਾਨ ਤੇ ਚੀਮਾ ਨੂੰ ਸਟੇਜ ‘ਤੇ ਚੜ੍ਹਨ ਤੋਂ ਮਨਾ ਕਰ ਦਿੱਤਾ। ਇਸ ਉਪਰੰਤ ਭਗਵੰਤ ਮਾਨ ਨੇ ‘ਏਬੀਪੀ ਸਾਂਝਾ’ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ ਬਾਰੇ ਮੁੜ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਕਿਹਾ ਕਿ ਸੱਤ ਅਕਤੂਬਰ ਨੂੰ ਰੈਲੀਆ ਤਾਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਹਨ ਜਦਕਿ ਆਮ ਆਦਮੀ ਪਾਰਟੀ ਤੇ ਇਨਸਾਫ਼ ਪਸੰਦ ਲੋਕਾਂ ਵੱਲੋਂ ਬਰਗਾੜੀ ਵਿੱਚ ਰੋਸ ਮਾਰਚ ਕੀਤਾ ਗਿਆ ਹੈ ਤਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆ ਦੀ ਗ੍ਰਿਫਤਾਰੀਆਂ ਹੋ ਸਕਣ। ਮਾਨ ਨੇ ਅਕਾਲੀਆਂ ਦੀ ਤੁਲਨਾ ਜਰਨਲ ਡਾਇਰ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜਰਨਲ ਡਾਇਰ ਨੇ ਜੱਲਿਆਂਵਾਲੇ ਬਾਗ ਵਿੱਚ ਗੋਲੀਆਂ ਚਲਾਈਆਂ ਸੀ, ਠੀਕ ਉਸੇ ਤਰ੍ਹਾਂ ਬਾਦਲ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ। ਮਾਨ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਬਰਗਾੜੀ ਵਿੱਚ ਰੋਸ ਮਾਰਚ ਕਰ ਰਹੇ ਲੋਕਾਂ ਨੂੰ ਇੰਦਰਾ ਗਾਂਧੀ ਦੇ ਪੰਥ ਦਾ ਇਕੱਠ ਕਹਿਣ ਦਾ ਵਿਰੋਧ ਕੀਤਾ। ਮਾਨ ਨੇ ਕਿਹਾ ਕਿ ਇਹ ਇਕੱਠ ਇੰਦਰਾ ਗਾਂਧੀ ਦਾ ਇਕੱਠ ਨਹੀਂ ਸਗੋਂ ਆਮ ਲੋਕਾਂ ਦਾ ਇਕੱਠ ਸੀ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਹਿਰਾ ਲਈ ਭਗਵੰਤ ਮਾਨ ਦੀ ਸੁਰ ਨਰਮ, ਪਰਿਵਾਰ ਦਾ ਮੈਂਬਰ ਦੱਸਿਆ