ਈਡੀ ਨੇ ਏਅਰਸੈੱਲ ਮੈਕਸਿਸ ਕੇਸ ਵਿੱਚ ਚਿਦੰਬਰਮ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ


ਨਵੀਂ ਦਿੱਲੀ, 25 ਅਕਤੂਬਰ (ਏਜੰਸੀ) : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਏਅਰਸੈੱਲ-ਮੈਕਸਿਸ ਕਾਲੇ ਧਨ ਦੇ ਕੇਸ ਵਿਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਖਿਲ਼ਾਫ਼ ਦਿੱਲੀ ਦੀ ਇਕ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਵਿਚ ਉਨ੍ਹਾਂ ’ਤੇ ਵਿਦੇਸ਼ੀ ਨਿਵੇਸ਼ਕਾਂ ਨਾਲ ਉਨ੍ਹਾਂ ਦੇ ਉਦਮਾਂ ਨੂੰ ਹਰੀ ਝੰਡੀ ਦਿਵਾਉਣ ਲਈ ਗੰਢਤੁਪ ਕਰਨ ਦਾ ਦੋੋਸ਼ ਲਾਇਆ ਗਿਆ ਹੈ। ਏਜੰਸੀ ਨੇ ਚਾਰਜਸ਼ੀਟ ਵਿਚ ਐਸ ਭਾਸਕਰਾਮਨ ਦਾ ਨਾਂ ਵੀ ਸ਼ਾਮਲ ਕੀਤਾ ਹੈ ਜੋ ਸ੍ਰੀ ਚਿਦੰਬਰਮ ਦੇ ਪੁੱਤਰ ਕਾਰਤੀ ਦੇ ਚਾਰਟਰਡ ਅਕਾਊਂਟੈਂਟ ਸਨ। ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਨੇ ਸੀਬੀਆਈ ਅਤੇ ਈਡੀ ਵੱਲੋਂ ਉਨ੍ਹਾਂ ਖਿਲਾਫ਼ ਆਇਦ ਕੀਤੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਸਪੈਸ਼ਲ ਜੱਜ ਓਪੀ ਸੈਣੀ ਦੀ ਅਦਾਲਤ ਵਿਚ ਦਾਖ਼ਲ ਕਰਵਾਈ ਚਾਰਜਸ਼ੀਟ ਵਿਚ ਜਿਨ੍ਹਾਂ ਹੋਰਨਾਂ ਦੇ ਨਾਂ ਦਰਜ ਹਨ ਉਨ੍ਹਾਂ ਵਿਚ ਵੀ ਸ੍ਰੀਨਿਵਾਸਨ ਏਅਰਸੈੱਲ ਦਾ ਸਾਬਕਾ ਸੀਈਓ, ਅਗਸਤਸ ਰਾਲਫ ਮਾਰਸ਼ਲ ਮੈਕਸਿਸ, ਐਸਟਰੋ ਆਲ ਏਸ਼ੀਆ ਨੈੱਟਵਰਕਜ਼ ਮਲੇਸ਼ੀਆ, ਏਅਰਸੈੱਲ ਟੈਲੀਵੈਂਚਰਜ਼ ਲਿਮਟਿਡ, ਮੈਕਸਿਸ ਮੋਬਾਈਲ ਸਰਵਿਸਜ਼, ਬੂਮੀ ਅਰਮਾਡਾ ਬਰਹਾਦ, ਬੂਮੀ ਅਰਮਾਡਾ ਨੇਵੀਗੇਸ਼ਨ ਸ਼ਾਮਲ ਹਨ। ਅਦਾਲਤ ਨੇ ਚਾਰਜਸ਼ੀਟ ’ਤੇ ਗੌਰ ਕਰਨ ਲਈ 26 ਨਵੰਬਰ ਦੀ ਤਰੀਕ ਮੁਕੱਰਰ ਕੀਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਈਡੀ ਨੇ ਏਅਰਸੈੱਲ ਮੈਕਸਿਸ ਕੇਸ ਵਿੱਚ ਚਿਦੰਬਰਮ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ