ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਝਟਕਾ


ਨਵੀਂ ਦਿੱਲੀ, 12 ਸਤੰਬਰ (ਏਜੰਸੀ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸਿੱਧੂ ਜਿਸ ਰੋਡਰੇਜ ਕੇਸ ਵਿੱਚੋਂ ਬਰੀ ਹੋ ਚੁੱਕੇ ਹਨ, ਉਸ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। 1988 ਮਾਮਲੇ ਵਿੱਚ ਸੜਕ ‘ਤੇ ਹੋਈ ਬਹਿਸਬਾਜ਼ੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਨਵਜੋਤ ਸਿੱਧੂ ਇਸ ਕੇਸ ਦੇ ਮੁਲਜ਼ਮ ਸਨ। ਇਸੇ ਮਾਮਲੇ ਵਿੱਚ ਦੇਸ਼ ਦੀ ਸਿਖਰਲੀ ਅਦਾਲਤ ਨੇ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, 20 ਸਾਲ ਪਹਿਲਾਂ 27 ਦਸੰਬਰ 1998 ਨੂੰ ਵਾਪਰੀ ਦੁਰਘਟਨਾ ਦੇ ਮਾਮਲੇ ਕੇਸ ਵਿੱਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਮੁੜ ਵਿਚਾਰਨ ਲਈ ਪਹੁੰਚ ਕੀਤੀ ਗਈ ਹੈ। ਇਸੇ ਸਾਲ ਮਈ ਵਿੱਚ ਉਹ ਸਿੱਧੂ ਨੂੰ ਸਿਰਫ਼ 1000 ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾ ਕੇ ਬਰੀ ਕਰ ਦਿੱਤਾ ਸੀ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਦੀ ਮੁੜ ਵਿਚਾਰ ਸਬੰਧੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।

ਸੁਪਰੀਮ ਦੇ ਜੱਜ ਜਸਟਿਸ ਏਐਮ ਖਾਨਵਿਲਕਰ ਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੂੰ ਇਸ ਤੋਂ ਸਖ਼ਤ ਸਜ਼ਾ ਕਿਉਂ ਨਾਲ ਦਿੱਤੀ ਜਾਵੇ। ਸੁਪਰੀਮ ਕੋਰਟ ਹੁਣ ਇਸ ਗੱਲ ‘ਤੇ ਵਿਚਾਰ ਕਰੇਗੀ ਕਿ ਸਿੱਧੂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਵੇ ਕਿ ਨਾ। ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਸਿੱਧੂ ਨੂੰ ਜਾਰੀ ਨੋਟਿਸ ਦਾ ਵਿਸ਼ਾ ਸਜ਼ਾ ਬਾਰੇ ਮੁੜ ਵਿਚਾਰ ਲਿਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਗ਼ੈਰ ਇਰਾਦਤਨ ਹੱਤਿਆ (ਧਾਰਾ 304) ਮਾਮਲੇ ਵਿੱਚ ਸੁਣਵਾਈ ਨਹੀਂ ਹੋਵੇਗੀ। ਨਵਜੋਤ ਸਿੱਧੂ ਕੁੱਟਮਾਰ ਕਰਨ (ਧਾਰਾ 323) ਮਾਮਲੇ ਵਿੱਚ ਦੋਸ਼ੀ ਹਨ ਅਤੇ ਇਨ੍ਹਾਂ ਵਿੱਚ ਹੀ ਸਜ਼ਾ ਵਧਾਏ ਜਾਣ ‘ਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ 323 ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਝਟਕਾ