ਦੋ ਦਿਨਾਂ ਦੇ ਦੌਰੇ ਉਤੇ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ


ਨਵੀਂ ਦਿੱਲੀ, 28 ਸਤੰਬਰ (ਏਜੰਸੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਚਾਰ ਅਕਤੂਬਰ ਨੂੰ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ ਆਉਣਗੇ। ਵਿਦੇਸ਼ ਮੰਤਰਾਲੇ ਦੇ ਮੁਤਾਬਿਕ, ਪੁਤੀਨ ਭਾਰਤ ਦੌਰੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰੇ ਉਤੇ ਭਾਰਤ ਅਤੇ ਰੂਸ ਦੇ ਵਿਚ ਐੱਸ-400 ਮਿਜ਼ਾਇਲ ਏਅਰ ਡਿਫੈਂਸ ਸਿਸਟਮ ਡੀਲ ਵੀ ਹੋ ਸਕਦੀ ਹੈ। ਰੂਸ ਦੀ ਮੀਡੀਆ ਦੇ ਮੁਤਾਬਿਕ, ਇਹ ਡੀਲ 6.2 ਬਿਲੀਅਨ ਡਾਲਰ (ਲਗਭਗ 44 ਲੱਖ ਕਰੋੜ) ਰੁਪਏ ਦੀ ਹੈ। ਅਮਰੀਕਾ ਰੂਸ ਤੋਂ ਮਿਲਟਰੀ ਉਪਕਰਣ ਖਰੀਦਣ ਉਤੇ ਪਾਬੰਦੀਆਂ ਦੀ ਧਮਕੀ ਦੇ ਰਿਹਾ ਹੈ। ਹਾਲ ਹੀ ਵਿਚ ਅਮਰੀਕਾ ਨੇ ਚੀਨ ਉਤੇ ਪਾਬੰਦੀ ਵੀ ਲਗਾ ਦਿੱਤੀ ਹੈ। ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਜੇਕਰ ਰੂਸ ਦੇ ਨਾਲ ਐੱਸ-400 ਮਿਜ਼ਾਇਲ ਸੌਦਾ ਕਰਦਾ ਹੈ ਤਾਂ ਉਸ ਉਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦੋ ਦਿਨਾਂ ਦੇ ਦੌਰੇ ਉਤੇ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ