ਬੋਹਰਾ ਭਾਈਚਾਰੇ ਨੇ ਦਿੱਤਾ ਆਪਸੀ ਸਾਂਝ ਦਾ ਸੁਨੇਹਾ : ਮੋਦੀ


ਇੰਦੌਰ, 14 ਸਤੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਭਰ ’ਚ ਆਪਸੀ ਭਾਈਚਾਰੇ ਦਾ ਪ੍ਰਚਾਰ ਕਰਨ ਲਈ ਬੋਹਰਾ ਮੁਸਲਿਮ ਭਾਈਚਾਰੇ ਦੀ ਸ਼ਲਾਘਾ ਕੀਤੀ। ਉਹ ਅੱਜ ਮੱਧ ਪ੍ਰਦੇਸ਼ ਦੀ ਸੈਫੀ ਮਸਜਿਦ ’ਚ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੇ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਸਮਾਗਮ ’ਚ ਹਾਜ਼ਰੀ ਭਰ ਰਹੇ ਸਨ। ਬੋਹਰਾ ਭਾਈਚਾਰੇ ਦੇ ਧਾਰਮਿਕ ਆਗੂ ਸਇਦਨਾ ਮੁਫਾਦਲ ਸੈਫੂਦੀਨ ਨਾਲ ਮੰਚ ਸਾਂਝਾ ਕਰਦਿਆਂ ਸ੍ਰੀ ਮੋਦੀ ਨੇ ਬੋਹਰਾ ਭਾਈਚਾਰੇ ਦੀ ਕਾਰੋਬਾਰ ਕਰਨ ਦੇ ਢੰਗ ਦੀ ਵੀ ਸ਼ਲਾਘਾ ਕੀਤੀ। ਬੋਹਰਾ ਭਾਈਚਾਰਾ ਸ਼ੀਆ ਇਸਲਾਮ ਨਾਲ ਸਬੰਧਤ ਧੜਾ ਹੈ ਤੇ ਇਨ੍ਹਾਂ ਨੂੰ ਕਾਰੋਬਾਰ ਤੇ ਵਪਾਰ ਲਈ ਜਾਣਿਆ ਜਾਂਦਾ ਹੈ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ।

ਸ੍ਰੀ ਮੋਦੀ ਨੇ ਕਿਹਾ, ‘ਵਾਸੂਦੇਵ ਕੁਟੁੰਬਕਮ ਦਾ ਸਿਧਾਂਤ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਇਹੀ ਸਿਧਾਂਤ ਸਾਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਬੋਹਰਾ ਭਾਈਚਾਰੇ ਨੇ ਆਪਣੇ ਕੰਮ ਰਾਹੀਂ ਦੁਨੀਆ ਭਰ ਦੇ ਲੋਕਾਂ ਨੂੰ ਇਸ ਸਿਧਾਂਤ ਤੋਂ ਜਾਣੂ ਕਰਵਾਇਆ ਹੈ।’ ਉਨ੍ਹਾਂ ਕਿਹਾ ਕਿ ਵਾਸੂਦੇਵ ਕੁਟੁੰਬਕਮ ਭਾਰਤ ਦਾ ਪ੍ਰਾਚੀਣ ਸਿੱਧਾਂਤ ਹੈ, ਜਿਸ ਦਾ ਅਰਥ ਹੈ ਕਿ ਸਾਰਾ ਸੰਸਾਰ ਇੱਕ ਪਰਿਵਾਰ ਹੈ। ਸ੍ਰੀ ਮੋਦੀ ਨੇ ਕਿਹਾ, ‘ਸਾਨੂੰ ਸਾਡੇ ਵਿਰਸੇ ’ਤੇ ਮਾਣ ਹੈ। ਅਸੀਂ ਆਪਣੇ ਵਰਤਮਾਨ ’ਚ ਯਕੀਨ ਕਰਦੇ ਹਾਂ ਅਤੇ ਸਾਨੂੰ ਆਪਣੇ ਰੌਸ਼ਨ ਭਵਿੱਖ ਦਾ ਭਰੋਸਾ ਹੈ।’ ਸਮਾਗਮ ’ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਹਾਜ਼ਰ ਸਨ। ਸ੍ਰੀ ਮੋਦੀ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਨਵੀਆਂ ਯੋਜਾਵਾਂ ਦਾ ਵੀ ਜ਼ਿਕਰ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੋਹਰਾ ਭਾਈਚਾਰੇ ਨੇ ਦਿੱਤਾ ਆਪਸੀ ਸਾਂਝ ਦਾ ਸੁਨੇਹਾ : ਮੋਦੀ