17 ਸਤੰਬਰ ਨੂੰ ਨਿਲਾਮ ਹੋਣਗੀਆਂ ਪ੍ਰਧਾਨ ਮੰਤਰੀ ਰਿਹਾਇਸ਼ ‘ਚ ਮੌਜੂਦ ਗੱਡੀਆਂ


ਇਸਲਾਮਾਬਾਦ, 2 ਸਤੰਬਰ (ਏਜੰਸੀ) : ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਚ ਮੌਜੂਦ ਜ਼ਰੂਰਤ ਤੋਂ ਵੱਧ ਲਗਜ਼ਰੀ ਗੱਡੀਆਂ ਦੀ ਵਿਕਰੀ ਦਾ ਫੈਸਲਾ ਕੀਤਾ ਹੈ। ਦਰਅਸਲ ਸਰਕਾਰ ਦੇ ਖਰਚ ਨੂੰ ਘੱਟ ਕਰਨ ਦੀ ਮੁਹਿੰਮ ਤਹਿਤ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਆਲੀਸ਼ਾਨ ਗੱਡੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਪ੍ਰਧਾਨ ਮੰਤਰੀ ਰਿਹਾਇਸ਼ ‘ਚ 17 ਸਤੰਬਰ ਨੂੰ ਹੋਣ ਵਾਲੀ ਨਿਲਾਮੀ ਦੌਰਾਨ ਵਿਕਰੀ ਕੀਤੀ ਜਾਵੇਗੀ। ਬਜਟ ਦੀ ਤੰਗੀ ਝੱਲ ਰਹੀ ਸਰਕਾਰ ਦੇ ਖਰਚ ਨੂੰ ਘੱਟ ਕਰਨ ਦੇ ਆਪਣੇ ਵਾਅਦੇ ‘ਤੇ ਕਾਇਮ ਰਹਿੰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ 18 ਅਗਸਤ ਨੂੰ ਆਪਣਾ ਅਹੁਦਾ ਸੰਭਾਲਨ ਤੋਂ ਬਾਅਦ ਤਿੰਨ ਕਮਰਿਆਂ ਵਾਲੇ ਘਰ ‘ਚ ਆਪਣੇ ਦੋ ਨੌਕਰਾਂ ਨਾਲ ਰਹਿ ਰਹੇ ਹਨ। ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਰਿਹਾਇਸ਼ ਦੀ ਵਿਸ਼ਾਲ ਇਮਾਰਤ ‘ਚ ਨਹੀਂ ਰਹਿਣਗੇ ਜਿੱਥੇ 523 ਸਟਾਫ ਕਰਮੀ ਤੇ 80 ਗੱਡੀਆਂ ਦਾ ਬੇੜਾ ਹੈ।

ਡਾਨ ਦੀ ਖ਼ਬਰ ਮੁਤਾਬਕ ਇਨ੍ਹਾਂ ਆਲੀਸ਼ਾਨ ਗੱਡੀਆਂ ਦੀ ਸੂਚੀ ‘ਚ ਅੱਠ ਬੀਐਮਡਬਲਯੂ ਸ਼ਾਮਲ ਹੈ ਜਿਸ ‘ਚ ਤਿੰਨ 2014 ਮਾਡਲ ਦੀਆਂ ਹਨ, ਤਿੰਨ 5000 ਸੀਸੀ ਦੀਆਂ ਐਸਯੂਵੀ ਤੇ ਦੋ 2016 ਮਾਡਲ ਦੀਆਂ 3000 ਸੀਸੀ ਦੀਆਂ ਐਸਯੂਵੀ ਹਨ। ਇਸ ਸੂਚੀ ‘ਚ 2016 ਮਾਡਲ ਦੀਆਂ ਚਾਰ ਮਰਸੀਡੀਜ਼ ਬੈਂਜ਼ ਕਾਰਾਂ ਵੀ ਹਨ। ਇਨ੍ਹਾਂ ‘ਚ ਦੋ 4000 ਸੀਸੀ ਬੁਲੇਟ ਪਰੂਫ ਕਾਰਾਂ ਹਨ। ਇਸ ਤੋਂ ਇਲਾਵਾ ਟੋਇਟਾ ਦੀਆਂ 16 ਕਾਰਾਂ ਹਨ। ਇਨ੍ਹਾਂ ‘ਚੋਂ ਇਕ 2004 ਦੀ ਲੈਕਸਸ ਕਾਰ, ਇੱਕ 2006 ਦੀ ਲੈਕਸਸ ਐਸਯੂਵੀ ਤੇ ਦੋ 2004 ਦੀ ਲੈਂਡ ਕਰੂਜ਼ਰ ਹੈ। ਅੱਠ ਕਾਰਾਂ 2003 ਤੋਂ 2013 ਮਾਡਲ ਦੀਆਂ ਹਨ। ਇਨ੍ਹਾਂ ਤੋਂ ਇਲਾਵਾ ਨਿਲਾਮੀ ‘ਚ 2015 ਮਾਡਲ ਦੀਆਂ ਚਾਰ ਬੁਲੇਟ ਪਰੂਫ ਲੈਂਡ ਕਰੂਜ਼ਰ ਵਾਹਨ ਵੀ ਰੱਖੇ ਜਾਣਗੇ। ਖ਼ਬਰ ਮੁਤਾਬਕ 1800 ਸੀਸੀ ਦੀ ਇੱਕ ਹਾਂਡਾ ਸਿਵਿਕ ਤੇ ਤਿੰਨ ਸੁਜ਼ੂਕੀ ਵਾਹਨ ਵੀ ਸੂਚੀ ‘ਚ ਹਨ ਤੇ 1994 ਮਾਡਲ ਦੀ ਇੱਕ ਹਿਨੋ ਬੱਸ ਵੀ ਸ਼ਾਮਲ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

17 ਸਤੰਬਰ ਨੂੰ ਨਿਲਾਮ ਹੋਣਗੀਆਂ ਪ੍ਰਧਾਨ ਮੰਤਰੀ ਰਿਹਾਇਸ਼ ‘ਚ ਮੌਜੂਦ ਗੱਡੀਆਂ