‘ਸਵੱਛ ਭਾਰਤ ਅਭਿਆਨ’ ਦੀ ਇਕ ਪਹਿਲ, ਦਿੱਲੀ ਦੇ ਗੁਰੂਦੁਆਰਾ ‘ਚ ਬਾਇਓਗੈਸ ਨਾਲ ਬਣੇਗਾ ਲੰਗਰ


ਨਵੀਂ ਦਿੱਲੀ, 16 ਸਤੰਬਰ (ਏਜੰਸੀ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦੇ 10 ਇਤਿਹਾਸਕ ਗੁਰੂਦੁਆਰਿਆਂ ‘ਚ ਲੰਗਰ ਬਣਾਉਣ ਲਈ ਬਾਇਓਗੈਸ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੰਗਰ ਦੀ ਰਸੋਈ ‘ਚ ਬਚੇ ਖਾਧ ਪਦਾਰਥਾਂ ਦੀ ਜ਼ਿਆਦਾਤਰ ਵਰਤੋਂ ਕਰਕੇ ਇਸਦੀ ਕਲੀਨ ਐਨਰਜੀ ਦੇ ਰੂਪ ‘ਚ ਵਰਤੋਂ ਕੀਤੀ ਜਾ ਸਕੇ। ਇਸ ਨਾਲ ਗੁਰੂਦੁਆਰਾਂ ਕੰਪਲੈਕਸਾਂ ਨੂੰ ਕੂੜੇ ਅਤੇ ਜੂਠਨ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਕੀਤਾ ਜਾ ਸਕਦਾ ਹੈ। ਕਮੇਟੀ ਦੇ ਪ੍ਰਧਾਨ ਮੰਜੀਤ ਸਿੰਘ ਨੇ ਦੱਸਿਆ ਕਿ ‘ਸਵੱਛ ਭਾਰਤ ਅਭਿਆਨ’ ਦੇ ਨਾਲ ਲੱਗਦੇ ਕਾਰਬਨ ਉਤਸਰਜਨ ਘੱਟ ਕਰਨ ਅਤੇ ਵਾਤਾਵਰਨ ਨੂੰ ਸੁਧਾਰਨ ਲਈ ਸ਼ੁਰੂਆਤ ‘ਚ ਰਕਾਬ ਗੰਜ ਸਾਹਿਬ ਅਤੇ ਬੰਗਲਾ ਸਾਹਿਬ ਗੁਰਦੁਆਰਿਆਂ ‘ਚ ਬਾਇਓਗੈਸ ਪਲਾਂਟ ਸਥਾਪਿਤ ਕੀਤੇ ਜਾਣਗੇ , ਜਿੱਥੇ ਰੋਜ਼ ਲਗਭਗ 30-30 ਹਜ਼ਾਰ ਲੋਕ ਲੰਗਰ ਖਾਂਦੇ ਹਨ।

ਸਭ ਤੋਂ ਜ਼ਿਆਦਾ ਬਾਇਓ ਡਿਗ੍ਰੇਡੇਬਲ ਕੂੜਾ ਵੀ ਇਨ੍ਹਾਂ ਗੁਰਦੁਆਰਿਆਂ ‘ਚ ਇੱਕਠਾ ਹੁੰਦਾ ਹੈ। ਇਹ ਬਾਇਓਗੈਸ ਪਲਾਂਟ ਆਰਗੈਨਿਕ ਵੈਸਟ ਕਨਵਰਟਰ ਕੰਪਨੀ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾਣਗੇ। ਇਕ ਮਲਟੀ ਨੈਸ਼ਨਲ ਕੰਪਨੀ ਆਪਣੀ ਸੀ.ਐਸ.ਆਰ. ਦੇ ਅਧੀਨ ਇਸ ਪਰਿਯੋਜਨਾ ਨੂੰ ਆਰਥਿਕ ਮਦਦ ਪ੍ਰਦਾਨ ਕਰਨ ਲਈ ਸਹਿਮਤ ਹੋਈ ਹੈ। ਸਿੰਘ ਨੇ ਕਿਹਾ ਕਿ ਦੋਵਾਂ ਗੁਰੂਦੁਆਰਿਆਂ ‘ਚ ਰੋਜ਼ 3 ਕੁਇੰਟਲ ਕੂੜਾ ਹੁੰਦਾ ਹੈ, ਜਿਨ੍ਹਾਂ ‘ਚ ਬਚੀਆਂ ਸਬਜ਼ੀਆਂ, ਫਲ, ਬਚਿਆ ਖਾਣਾ ਆਦਿ ਹੈ ਜਦਕਿ ਹਰ ਇਕ ਬਾਇਓਗੈਸ ਪਲਾਂਟ ਚਾਰ ਕੁਇੰਟਲ ਕੂੜਾ, ਬਚੀਆਂ ਸਬਜ਼ੀਆਂ, ਫਲਾਂ ਅਤੇ ਬਚੇ ਖਾਣੇ ਨੂੰ ਰਿਫਾਈਨਡ ਕਰ ਸਕਦਾ ਹੈ। ਇਨ੍ਹਾਂ ਦੋਵਾਂ ਗੁਰੂਦੁਆਰਿਆਂ ‘ਚ ਬਾਇਓਗੈਸ ਪਲਾਂਟ ਅਗਲੇ ਮਹੀਨੇ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਦੀ ਸਲਾਨਾ ਸ਼ਕਤੀ 1,500 ਕੁਇੰਟਲ ਦੀ ਹੈ।

ਕਮੇਟੀ ਦੇ ਐਨਰਜੀ ਰਿਨਉਅਲ ਵਿੰਗ ਦੇ ਮੁਖੀਆ ਸਰਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਕੰਟਰੋਲ ‘ਚ ਚੱਲ ਰਹੇ 10 ਗੁਰੂਦੁਆਰਿਆਂ ‘ਚ ਸਾਲ 2019 ਦੇ ਅੰਤ ਤੱਕ ਬਾਇਓ ਗੈਸ ਪਲਾਂਟ ਸਥਾਪਿਤ ਕਰ ਦਿੱਤੇ ਜਾਣਗੇ। ਬਾਇਓਗੈਸ ਪਲਾਂਟ ਨਾਲ ਬਣਨ ਵਾਲੀ ਆਰਗੈਨਿਕ ਖਾਦ ਦਾ ਗੁਰੂਦੁਆਰਾ ਕੰਪਲੈਕਸ ‘ਚ ਪੌਦੇ ਲਗਾਉਣ ‘ਚ ਵਰਤੋਂ ਕੀਤੀ ਜਾਵੇਗੀ। ਆਮ ਲੋਕਾਂ ਨੂੰ ਉਚਿਤ ਕੀਮਤ ‘ਤੇ ਖਾਦ ਵੇਚੀ ਵੀ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਸਵੱਛ ਭਾਰਤ ਅਭਿਆਨ’ ਦੀ ਇਕ ਪਹਿਲ, ਦਿੱਲੀ ਦੇ ਗੁਰੂਦੁਆਰਾ ‘ਚ ਬਾਇਓਗੈਸ ਨਾਲ ਬਣੇਗਾ ਲੰਗਰ