ਟੱਲੀ ਐਕਟਰ ਨੇ ਮਾਰੀ ਆਟੋ ਨੂੰ ਟੱਕਰ, ਜ਼ਮਾਨਤ ‘ਤੇ ਰਿਹਾਅ


ਮੁੰਬਈ, 25 ਸਤੰਬਰ (ਏਜੰਸੀ) : ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ ਮੁੰਬਈ ਪੁਲਿਸ ਨੇ ਐਤਵਾਰ ਰਾਤ ਗ੍ਰਿਫਤਾਰ ਕੀਤਾ। ਖ਼ਬਰਾਂ ਨੇ ਕਿ ਦਲੀਪ ਨੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਂਦੇ ਹੋਏ ਆਟੋ ਨੂੰ ਟੱਕਰ ਮਾਰੀ। ਇਸ ਨਾਲ ਦੋ ਸਵਾਰੀਆਂ ਜ਼ਖ਼ਮੀ ਹੋ ਗਈਆਂ। ਖ਼ਬਰਾਂ ਨੇ ਦਲੀਪ ਨੂੰ ਡ੍ਰਿੰਕ ਐਂਡ ਡ੍ਰਾਈਵਰ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਖ਼ਬਰਾਂ ਨੇ ਦੇਰ ਰਾਤ ਦਲੀਪ ਨੇ ਆਪਣੀ ਤੇਜ਼ ਰਫਤਾਰ ਗੱਡੀ ਨਾਲ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ‘ਚ 21 ਸਾਲ ਦੀ ਜੇਨਿਤਾ ਗਾਂਧੀ ਤੇ ਉਸ ਦੇ ਦੋਸਤ ਨੂੰ ਸੱਟਾਂ ਲੱਗੀਆਂ।

ਘਟਨਾ ਤੋਂ ਬਾਅਦ ਭੀੜ ਕਾਰਨ ਉਹ ਮੌਕੇ ਤੋਂ ਭੱਜ ਨਹੀਂ ਪਾਏ ਤੇ ਲੋਕਾਂ ਨੇ ਪਹਿਲਾਂ ਹੀ ਫੜ੍ਹ ਲਿਆ। ਜਦੋਂ ਜੇਨਿਤਾ ਦੇ ਦੋਸਤ ਗੌਰਵ ਨੇ ਉਸ ਨੂੰ ਬਾਹਰ ਆਉਣ ਨੂੰ ਕਿਹਾ ਤਾਂ ਦਲੀਪ ਨੇ ਗੱਡੀ ਅੰਦਰੋਂ ਹੀ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਬਾਅਦ ‘ਚ ਬਾਹਰ ਆ ਕੇ ਧੱਕਾ ਵੀ ਦਿੱਤਾ। ਇਸ ਪੂਰੇ ਹਾਦਸੇ ਤੋਂ ਬਾਅਦ ਗੌਰਵ ਤੇ ਜੇਨਿਤਾ ਨੇ ਪੁਲਿਸ ਨੂੰ ਫੋਨ ਕੀਤਾ ਤੇ ਮੌਕੇ ‘ਤੇ ਆ ਕੇ ਪੁਲਿਸ ਨੇ ਬਣਦੀ ਕਾਰਵਾਈ ਕੀਤੀ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਸੀਨੀਅਰ ਇੰਸਪੈਕਟਰ ਸੰਜੇ ਨੇ ਕਿਹਾ, “ਬਾਲੀਵੁੱਡ ਐਕਟਰ ਦਲੀਪ ਨੂੰ ਅਸੀਂ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ ਪਰ ਉਹ ਬੇਲ ‘ਤੇ ਰਿਹਾ ਹੋ ਗਏ ਹਨ। ਦਲੀਪ ਤਾਹਿਲ ਨੇ ਬਲੱਡ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਪਰ ਉਨ੍ਹਾਂ ਨੂੰ ਦੇਖ ਕੇ ਹੀ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਸ਼ਰਾਬ ਪੀ ਰੱਖੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੱਲੀ ਐਕਟਰ ਨੇ ਮਾਰੀ ਆਟੋ ਨੂੰ ਟੱਕਰ, ਜ਼ਮਾਨਤ ‘ਤੇ ਰਿਹਾਅ