ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਚੱਲੀਆਂ ਗੋਲੀਆਂ, ਅਕਾਲੀ ਤੇ ਕਾਂਗਰਸੀ ਭਿੜੇ


ਚੰਡੀਗੜ੍ਹ, 19 ਸਤੰਬਰ (ਏਜੰਸੀ) : ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਕਰੀਬ 1.27 ਕਰੋੜ ਲੋਕ ਵੋਟ ਦੇ ਰਹੇ ਹਨ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਬਾਵਜੂਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਲੇਵਾਲ ਵਿੱਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਝੜਪ ਦੌਰਾਨ ਬੱਚਾ ਗੰਭੀਰ ਜ਼ਖ਼ਮੀ ਹੋਇਆ ਹੈ।

ਇਸ ਤੋਂ ਇਲਾਵਾ ਬਠਿੰਡਾ ਦੇ ਹੀ ਪਿੰਡ ਮਿੱਡਾ ਵਿੱਚ ਵਾਹਨਾਂ ਦੀ ਭੰਨ੍ਹਤੋੜ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿੰਡ ਕਾਲ਼ਿਆਂਵਾਲੀ ਵਿੱਚ ਕਾਰਾਂ ਦੀ ਭੰਨ੍ਹਤੋੜ ਕੀਤੀ ਗਈ। ਇੱਥੇ ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਵੋਟ ਪਾਈ। ਉੱਧਰ ਮੁਕਤਸਰ ਵਿੱਚ ਮਨਜਿੰਦਰ ਸਿੰਘ ਬਿੱਟੂ ਦੇ ਹੋਟਲ ਵਿੱਚੋਂ 10 ਅਣਪਛਾਤੇ ਬੰਦੇ ਫੜੇ ਗਏ। ਇਨ੍ਹਾਂ ਕੋਲੋਂ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਬਿੱਟੂ ਅਕਾਲੀ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਮੁੰਡਾ ਹੈ ਤੇ ਉਦੈਕਰਨ ਜ਼ੋਨ ਤੋਂ ਚੋਣਾਂ ਲੜ ਰਿਹਾ ਹੈ।

ਚੋਣ ਪ੍ਰਕਿਰਿਆ ਸਵੇਰੇ 8 ਵਜੇ ਤੋਂ ਜਾਰੀ ਹੈ ਤੇ ਇਹ ਸ਼ਾਮ 4 ਵਜੇ ਤਕ ਚੱਲੇਗੀ। ਹਾਲਾਂਕਿ ਚੋਣ ਕਮਿਸ਼ਨ ਨੇ ਸਪਸ਼ਟ ਕੀਤਾ ਕਿ ਜੋ ਲੋਕ ਪੋਲਿੰਗ ਬੂਥਾਂ ’ਤੇ 4 ਵਜੇ ਤਕ ਵੀ ਲਾਈਨਾਂ ’ਚ ਖੜ੍ਹੇ ਹੋਣਗੇ, ਉਹ 4 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੇ ਹੱਕਦਾਰ ਹੋਣਗੇ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਏਗੀ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕੁੱਲ 17,268 ਪੋਲਿੰਗ ਬੂਥ ਬਣਾਏ ਗਏ ਹਨ। ਚੋਣ ਕਮਿਸ਼ਨ ਵੱਲੋਂ 35 ਆਬਜ਼ਰਵਰ ਅਧਿਕਾਰੀ ਤਇਨਾਤ ਕੀਤੇ ਹਨ ਜੋ ਕਰਾਬ 50 ਹਜ਼ਾਰ ਪੁਲਿਸ ਜਵਾਨਾਂ ਦੀ ਅਗਵਾਈ ਕਰਨਗੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਚੱਲੀਆਂ ਗੋਲੀਆਂ, ਅਕਾਲੀ ਤੇ ਕਾਂਗਰਸੀ ਭਿੜੇ