ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ ਗਿਆ !


ਬਰੈਂਪਟਨ (ਜਰਨੈਲ ਸਿੰਘ ਮਠਾੜੂ) ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਮਾਸਿਕ ਪ੍ਰੋਗਰਾਮ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਇੱਕ ਸਤੰਬਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ ! ਜਿਸ ਵਿੱਚ ਬਹੁਤ ਹੀ ਉੱਚ ਕੋਟੀ ਦੇ ਕਵੀ ਸੱਜਣ ,’ ਸਾਹਿਤਕਾਰ, ਲੇਖਕ, ਬੁੱਧੀ ਜੀਵੀ ਸ਼ਾਮਲ ਹੋਏ ! ਬਹੁਤ ਭਰਵੀ ਹਾਜ਼ਰੀ ਵਿੱਚ ਇੱਸ ਕਵੀ ਦਰਬਾਰ ਦੀ ਸ਼ੁਰੂਆਤ ਸਟੇਜ ਸਕੱਤਰ ਅਤੇ ਇੱਸ ਕਵੀ ਦਰਬਾਰ ਦੇ ਰੂਹੇ ਰਵਾ ਹਰਦਿਆਲ ਸਿੰਘ ਝੀਤਾ ਵੱਲੋਂ ਜਗੀਰ ਸਿੰਘ ਕਾਹਲੋਂ ਦੀ ਰਚਨਾ ਨਾਲ ਕੀਤੀ ! ਕਾਹਲੋਂ ਸਾਹਿਬ ਨੇ ਬਹੁਤ ਹੀ ਵਧੀਆ ਰਚਨਾ ਸੁਣਾ ਕੇ ਤਾੜੀਆਂ ਦੀ ਵਾਹ ਵਾਹ ਖੱਟੀ !

ਇਸ ਕਵੀ ਦਰਬਾਰ ਵਿੱਚ ਸੁਖਦੇਵ ਸਿੰਘ ਝੰਡ , ਪਰਮਜੀਤ ਢਿੱਲੋਂ , ਦਿਲਬਾਗ ਸਿੰਘ ਭੰਵਰਾ, ਸੈਂਟੀਕੈਲੀ , ਇਕਬਾਲ ਕੌਰ, ਅਮਰੀਕ ਸਿੰਘ ਰਵੀ, ਡਾਕਟਰ ਪ੍ਰੋਫੈਸਰ ਹਰਵਿੰਦਰਕੌਰ ਚੀਮਾ , ਅਮਰਜੀਤ ਗਰੇਵਾਲ , ਕੇਹਰ ਸਿੰਘ ਮਠਾੜੂ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਕਵਿਤਾਵਾਂ ਸੁਣਾਈਆਂ ਤਾਂ ਖੂਬ ਤਾੜੀਆਂ ਦੀ ਗੜਗੜਾਹਟ ਸੁਣਾਈ ਦਿੱਤੀ ਅਤੇ ਵਾਹ ਵਾਹ ਖੱਟੀ ! ਆਏ ਸਾਰੇ ਮਹਿਮਾਨਾਂ ਲਈ ਲੰਗਰ ਅਤੇ ਚਾਹ ਸਨੈਕਸ ਦਾ ਵਧੀਆ ਪ੍ਰਬੰਧ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਉਂਟਾਰੀਓ ਵੱਲੋਂ ਕੀਤਾ ਗਿਆ ਸੀ ! ਇਸ ਮੌਕੇ ਪੁਰਾਣੇ ਕਵੀਆਂ ਤੋਂ ਇਲਾਵਾ ਕੁਝ ਨਵੇਂ ਕਵੀ ਵੀ ਸ਼ਾਮਿਲ ਹੋਏ ! ਜਗਜੀਤ ਸਿੰਘ ਜੌੜਾ, ਸੁਖਿੰਦਰ ਸਿੰਘ , ਜੀਹਰੀ ਲਿੱਤਰ, ਪ੍ਰਿੰਸੀਪਲ ਗਿਆਨ ਸਿੰਘ , ਬਲਵੀਰ ਸਿੰਘ ਚੀਮਾ , ਕੁਲਵੰਤ ਕੌਰ ਗੈਦੂ , ਇਕਬਾਲ ਸਿੰਘ ਬਰਾੜ , ਅਵਤਾਰ ਸਿੰਘ ਅਤੇ ਪਿਆਰਾ ਸਿੰਘ ਤੂਰ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ !

ਰਾਮਗੜ੍ਹੀਆਸਿੱਖ ਫਾਊਂਡੇਸ਼ਨ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਇੱਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ ! ਫਾਊਂਡੇਸ਼ਨ ਵੱਲੋਂ ਹਾਜ਼ਰ ਮੈਂਬਰਾਂ ਵਿੱਚੋਂ ਦਲਜੀਤ ਸਿੰਘ ਗੈਦੂ , ਜਸਵੀਰ ਸਿੰਘ ਸੈਂਭੀ, ਸਤਨਾਮ ਸਿੰਘ ਝੀਤਾ, ਜਰਨੈਲ ਸਿੰਘ ਮਠਾੜੂ , ਜ਼ਰੂਰ ਸਿੰਘ ਮੁੰਡੇ , ਬਲਵਿੰਦਰ ਸਿੰਘ ਮਠਾੜੂ ਵੀ ਹਾਜ਼ਰ ਹੋਏ ! ਸਰਦਾਰ ਬਲਜੀਤ ਸਿੰਘ ਗੋਸਲ ਜੀ ਜੋ ਕਿ ਬ੍ਰਹਮਪਟਨ ਸ਼ਹਿਰ ਵਿਚ ਮੇਹਰ ਦੀ ਚੋਣ ਲੜ ਰਹੇ ਹਨ ਤੇ ਨਿਸ਼ੀ ਸਿੱਧੂ ਜੀ ਜਿਹੜੇ ਵਾਰਡ ਨੰਬਰ ਤਿੰਨ ਚਾਰ ਤੋਂ ਕੌਾਸਲਰ ਦੀ ਚੋਣ ਲੜ ਰਹੇ ਹਨ , ਨੇ ਵੀ ਆਪੋ ਆਪਣੀ ਹਾਜ਼ਰੀ ਲੁਆਈ ਤੇ ਆਪਣੇ ਪ੍ਰੋਗਰਾਮ ਬਾਰੇ ਦੱਸਿਆ ! ਹੋਰ ਪ੍ਰੋਗਰਾਮਾਂ ਦੀ ਅਤੇ ਕਵੀ ਦਰਬਾਰ ਦੀ ਜਾਣਕਾਰੀ ਲਈ ੪੧੬ ੩੦੫ ੯੮੭੮ ਤੇ ਸੰਪਰਕ ਕੀਤਾ ਜਾ ਸਕਦਾ ਹੈ !


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ ਗਿਆ !