ਰਾਹੁਲ ਗਾਂਧੀ ਨੇ ਮੰਗਿਆ ਅਸਤੀਫ਼ਾ


ਨਵੀਂ ਦਿੱਲੀ, 13 ਸਤੰਬਰ (ਏਜੰਸੀ) : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੁਲਾਕਾਤ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਹੋਰ ਵੀ ਤੂਲ ਫੜ ਗਿਆ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਵਿੱਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਹੈ ਕਿ ਵਿੱਤ ਮੰਤਰੀ ਗ਼ਲਤ ਜਾਣਕਾਰੀ ਦੇ ਰਹੇ ਹਨ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਤੇ 9000 ਕਰੋੜ ਦੀ ਬੈਂਕ ਧੋਖਾਧੜ੍ਹੀ ਦਾ ਮੁਲਜ਼ਮ ਵਿਜੇ ਮਾਲਿਆ ਨੇ ਸੰਸਦ ਦੇ ਸੈਂਟਰਲ ਹਾਲ ਵਿੱਚ 15-20 ਮਿੰਟ ਤਕ ਗੱਲਬਾਤ ਕੀਤੀ ਸੀ। ਰਾਹੁਲ ਨੇ ਕਾਂਗਰਸੀ ਨੇਤਾ ਪੀਐਲ ਪੂਨੀਆ ਨੂੰ ਮਾਲਿਆ-ਜੇਤਲੀ ਦੀ ਮੁਲਾਕਾਤ ਦੇ ਗਵਾਹ ਦੇ ਤੌਰ ‘ਤੇ ਵੀ ਪੇਸ਼ ਕੀਤਾ।

ਪ੍ਰੈੱਸ ਕਾਨਫ਼ਰੰਸ ਵਿੱਚ ਪੀਐਲ ਪੂਨੀਆ ਨੇ ਕਿਹਾ ਕਿ ਇਹ ਕੋਈ ਤੁਰੇ ਜਾਂਦੇ ਹੋਈ ਗੱਲਬਾਤ ਨਹੀਂ ਸੀ, ਪਹਿਲੀ ਮਾਰਚ 2016 ਦੀ ਕੇਂਦਰੀ ਹਾਲ ਦੀ ਘਟਨਾ ਹੈ, ਉਹ ਉੱਥੇ ਮੌਜੂਦ ਸਨ। ਪਹਿਲਾਂ ਅਰੁਣ ਜੇਤਲੀ ਤੇ ਮਾਲਿਆ ਇੱਕ ਖੂੰਜੇ ਵਿੱਚ ਖੜ੍ਹੇ ਹੋ ਕੇ ਪੰਜ-ਸੱਤ ਮਿੰਟ ਗੱਲਬਾਤ ਕਰਦੇ ਰਹੇ। ਇਸ ਤੋਂ ਬਾਅਦ ਦੋਵਾਂ ਨੇ ਸੈਂਟਰਲ ਹਾਲ ਵਿੱਚ ਬੈਂਚ ‘ਤੇ ਬੈਠ ਕੇ ਗੱਲਬਾਤ ਕੀਤੀ। ਇਹ ਪੂਰੀ ਘਟਨਾ ਉੱਥੋਂ ਦੇ ਸੀਸੀਟੀਵੀ ਵਿੱਚ ਰਿਕਾਰਡ ਹੋਵੇਗੀ, ਉਹ ਰਿਕਾਰਡਿੰਗ ਕੱਢੀ ਜਾਵੇ। ਪੂਨੀਆ ਨੇ ਚੁਨੌਤੀ ਦਿੱਤੀ ਕਿ ਜੇਕਰ ਉਹ ਝੂਠੇ ਸਾਬਤ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਸਵਾਲ ਵੀ ਚੁੱਕਿਆ ਕਿ ਆਖ਼ਰ ਕੇਂਦਰੀ ਵਿੱਤ ਮੰਤਰੀ ਢਾਈ ਸਾਲ ਤਕ ਇਸ ਮਾਮਲੇ ‘ਤੇ ਚੁੱਪ ਕਿਉਂ ਬੈਠੇ ਰਹੇ?

ਬਾਅਦ ਵਿੱਚ ਰਾਹੁਲ ਗਾਂਧੀ ਨੇ ਸਿੱਧੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੀ ਵਿੱਚ ਮੰਤਰੀ ਨੇ ਖ਼ੁਦ ਉਨ੍ਹਾਂ (ਮਾਲਿਆ) ਨੂੰ ਵਿਦੇਸ਼ ਭੱਜਣ ਦੀ ਸਲਾਹ ਦਿੱਤੀ ਜਾਂ ਉਨ੍ਹਾਂ ਨੂੰ ਉੱਪਰੋਂ ਆਰਡਰ ਮਿਲੇ ਸਨ। ਗਾਂਧੀ ਨੇ ਇਹ ਵੀ ਪੁੱਛਿਆ ਕਿ ਲੁੱਕਆਊਟ ਨੋਟਿਸ ਨੂੰ ਕਿਸ ਦੇ ਹੁਕਮਾਂ ‘ਤੇ ਸੂਚਨਾ ਯਾਨੀ ਇਨਫਾਰਮ ਨੋਟਿਸ ਵਿੱਚ ਬਦਲਿਆ ਗਿਆ। ਇਹ ਉਹੀ ਕਰ ਸਕਦਾ ਹੈ ਜਿਸ ਅਧੀਨ ਸੀਬੀਆਈ ਹੋਵੇ, ਦੇਸ਼ ਦਾ ਹਰ ਫੈਸਲਾ ਪ੍ਰਧਾਨ ਮੰਤਰੀ ਕਰਦਾ ਹੈ, ਤਾਂ ਇਹ ਫੈਸਲਾ ਵੀ ਉਨ੍ਹਾਂ ਹੀ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਹੁਲ ਗਾਂਧੀ ਨੇ ਮੰਗਿਆ ਅਸਤੀਫ਼ਾ