ਜਾਖੜ ਦੇ ਗੜ੍ਹ ‘ਚ ਵਰ੍ਹੇ ਬਾਦਲ, ਸਾਬਕਾ ਮੁੱਖ ਮੰਤਰੀ ਰਹੇ ਖਿੱਚ ਦਾ ਕੇਂਦਰ


ਅਬੋਹਰ, 9 ਸਤੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਇਲਾਕੇ ਵਿੱਚ ਜਾ ਕੇ ਸ਼ਕਤੀ ਪ੍ਰਦਰਸ਼ ਕੀਤਾ। ਅਕਾਲੀ ਦਲ ਨੇ ਅਬੋਹਰ ਦੀ ਦਾਣਾ ਮੰਡੀ ਵਿੱਚ ‘ਪੋਲ੍ਹ ਖੋਲ੍ਹ’ ਰੈਲੀ ਕੀਤੀ ਤੇ ਕਾਂਗਰਸ ‘ਤੇ ਖ਼ੂਬ ਨਿਸ਼ਾਨੇ ਲਾਏ। ਖ਼ਾਸ ਗੱਲ ਇਹ ਰਹੀ ਕਿ ਇਸ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ। ਸਾਬਕਾ ਮੁੱਖ ਮੰਤਰੀ ਨੇ ਆਪਣੀਆਂ ਜੇਲ੍ਹ ਯਾਤਰਾਵਾਂ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਨੂੰ ਪੰਥ ਹਿਤੈਸ਼ੀ ਦੱਸਦਿਆਂ ਕਾਂਗਰਸ ਨੂੰ ਪੰਜਾਬ ਵਿਰੋਧੀ ਤੇ ਫਿਰਕਾਪ੍ਰਸਤੀ ਨਾਲ ਗ੍ਰਸਤ ਪਾਰਟੀ ਕਰਾਰ ਦਿੱਤਾ। ਪਰਕਾਸ਼ ਸਿੰਘ ਬਾਦਲ ਨੇ ਬਰਗਾੜੀ ਮੋਰਚੇ ਨੂੰ ਕਾਂਗਰਸ ਦੀ ਦੇਣ ਕਰਾਰ ਦਿੱਤਾ। ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਅਕਾਲ ਤਖ਼ਤ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ।

ਬਾਦਲ ਨੇ ਸੁਨੀਲ ਜਾਖੜ ‘ਤੇ ਸਿੱਧਾ ਵਾਰ ਕਰਦਿਆਂ ਉਨ੍ਹਾਂ ਨੂੰ ਹਾਰਿਆ ਹੋਇਆ ਜਰਨੈਲ ਕਰਾਰ ਦਿੱਤਾ। ਬਾਦਲ ਨੇ ਕਿਹਾ ਕਿ ਜਾਖੜ ਨੂੰ ਅਬੋਹਰ ਵਾਸੀਆਂ ਨੇ ਇੱਥੋਂ ਭਜਾ ਦਿੱਤਾ। ਉਨ੍ਹਾਂ ਕਿਹਾ ਕਿ ਜਾਖੜ ਅਸੈਂਬਲੀ ਵੀ ਹਾਰ ਗਿਆ ਤੇ ਪੰਚਾਇਤ ਵੀ ਜਿੱਤ ਨਾ ਸਕਿਆ। ਵੱਡੇ ਬਾਦਲ ਤੋਂ ਇਲਾਵਾ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਵੀ ਜਾਖੜ ‘ਤੇ ਖ਼ੂਬ ਨਿਸ਼ਾਨੇ ਲਾਏ। ਪਰ ਚਰਚਾ ਦਾ ਵਿਸ਼ਾ ਚਿਰਾਂ ਬਾਅਦ ਵੱਡੇ ਜਨਤਕ ਇਕੱਠ ਵਿੱਚ ਆਏ ਪਰਕਾਸ਼ ਸਿੰਘ ਬਾਦਲ ਹੀ ਰਹੇ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਸਵਾਲਾਂ ਵਿੱਚ ਘਿਰੇ ਅਕਾਲੀ ਦਲ ਨੂੰ ਪਰਕਾਸ਼ ਸਿੰਘ ਬਾਦਲ ਨੇ ਅੱਜ ਅਬੋਹਰ ਰੈਲੀ ਵਿੱਚ ਆ ਕੇ ਕਾਫੀ ਸਹਾਰਾ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜਾਖੜ ਦੇ ਗੜ੍ਹ ‘ਚ ਵਰ੍ਹੇ ਬਾਦਲ, ਸਾਬਕਾ ਮੁੱਖ ਮੰਤਰੀ ਰਹੇ ਖਿੱਚ ਦਾ ਕੇਂਦਰ