ਖਹਿਰਾ ਧੜੇ ਨੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਲਈ ਘੜੀ ਰਣਨੀਤੀ


ਚੰਡੀਗੜ੍ਹ, 4 ਸਤੰਬਰ (ਏਜੰਸੀ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਚੱਲ ਰਹੇ ਆਪਸੀ ਕਲੇਸ਼ ਦਰਮਿਆਨ ਸੰਸਦ ਮੈਂਬਰ ਭਗਵੰਤ ਮਾਨ ਤੇ ਬਾਗੀ ਵਿਧਾਇਕ ਸੁਖਪਾਲ ਖਹਿਰਾ ‘ਚ ਖਿੱਚੋਤਾਣ ਵਧਦੀ ਜਾ ਰਹੀ ਹੈ। ਇਸ ਦਾ ਅਸਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ‘ਤੇ ਵੀ ਪੈਣ ਦੇ ਆਸਾਰ ਹਨ। ਇਨ੍ਹਾਂ ਚੋਣਾਂ ਵਿੱਚ ਖਹਿਰਾ ਧੜਾ ਭਗਵੰਤ ਮਾਨ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ। ਇਨ੍ਹਾਂ ਚੋਣਾਂ ਵਿੱਚ ਹਾਰ ਭਗਵੰਤ ਮਾਨ ਲਈ ਇੱਕ ਹੋਰ ਝਟਕਾ ਹੋਏਗਾ। ਇਸ ਵੇਲ ਬਿਖਰ ਚੁੱਕੀ ਆਪ ਦਾ ਹਰ ਜ਼ਿਲ੍ਹੇ ‘ਚ ਵੱਡਾ ਵੋਟ ਬੈਂਕ ਬਾਗੀ ਧੜੇ ਸੁਖਪਾਲ ਖਹਿਰਾ ਨਾਲ ਖੜ੍ਹਾ ਹੈ। ਇਹੀ ਵਜ੍ਹਾ ਹੈ ਕਿ ਭਗਵੰਤ ਮਾਨ ਵਾਰ-ਵਾਰ ਖਹਿਰਾ ਨੂੰ ਮੁੱਖ ਧਾਰਾ ‘ਚ ਸ਼ਾਮਲ ਹੋਣ ਦੀ ਘੁਰਕੀ ਦੇ ਕੇ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੀ ਕੋਸ਼ਿਸ਼ ‘ਚ ਹਨ। ਤਿੰਨ ਵਿਧਾਨ ਸਭਾ ਚੋਣਾਂ ਲੜ ਚੁੱਕੇ ਸੁਖਪਾਲ ਖਹਿਰਾ ਪੰਜਾਬ ਦੀ ਸਿਆਸਤ ਵਿੱਚ ਮਾਨ ਨਾਲੋਂ ਉੱਚਾ ਕੱਦ ਰੱਖਦੇ ਹਨ।

ਆਪਣੇ ਤਜ਼ਰਬੇ ਮੁਤਾਬਕ ਖਹਿਰਾ ਚੁੱਪਚਾਪ ਆਪਣੇ ਧੜੇ ਨੂੰ ਮਜ਼ਬੂਤ ਕਰ ਰਹੇ ਹਨ। ਉਹ ਜਾਣਦੇ ਹਨ ਕਿ ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ‘ਚ ਮਾਨ ਧੜਾ ਹਾਰਦਾ ਹੈ ਤਾਂ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦਾ ਧੜਾ ਜ਼ਿਆਦਾ ਮਜ਼ਬੂਤ ਹੋਵੇਗਾ। ਇਸ ਲਈ ਖਹਿਰਾ ਧੜੇ ਨੇ ਆਪਣੇ ਉਮੀਦਵਾਰ ਖੜ੍ਹੇ ਨਾ ਕਰਨ ਦਾ ਫੈਸਲਾ ਕੀਤਾ ਹੈ। ਉਂਝ ਤਾਂ ਖਹਿਰਾ ਧੜੇ ਨੇ ਆਪ ਦੇ ਚੰਗੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ ਪਰ ਇਹ ਸੰਭਵ ਨਹੀਂ ਹੋਏਗਾ। ‘ਆਪ’ ਸੂਤਰ ਦੱਸਦੇ ਹਨ ਕਿ ਖਹਿਰਾ ਨੇ ਅੰਦਰਖਾਤੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਦਾ ਫੈਸਲਾ ਲਿਆ ਹੈ। ਚੋਣਾਂ ਹਾਰਨ ਤੋਂ ਬਾਅਦ ਉਹ ਇਹ ਠੀਕਰਾ ਭਗਵੰਤ ਮਾਨ ਤੇ ਹਾਈਕਮਾਨ ਦੇ ਸਿਰ ਭੰਨ੍ਹ ਕੇ ਪਾਰਟੀ ‘ਚ ਦਿੱਲੀ ਦੀ ਦਖ਼ਲਅੰਦਾਜ਼ੀ ਹਮੇਸ਼ਾਂ ਲਈ ਬੰਦ ਕਰਨਾ ਚਾਹੁੰਦੇ ਹਨ। ਜੇਕਰ ਪਾਰਟੀ ਇੱਕ ਵਾਰ ਫਿਰ ਚੋਣਾਂ ਹਾਰਦੀ ਹੈ ਤਾਂ ਭਗਵੰਤ ਮਾਨ ਦਾ ਗ੍ਰਾਫ ਪਾਰਟੀ ‘ਚ ਹੇਠਾਂ ਆਉਣਾ ਤੈਅ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਖਹਿਰਾ ਧੜੇ ਨੇ ਭਗਵੰਤ ਮਾਨ ਨੂੰ ਸਬਕ ਸਿਖਾਉਣ ਲਈ ਘੜੀ ਰਣਨੀਤੀ