ਏਸ਼ੀਆ ਕੱਪ ਵਿੱਚ ਭਾਰਤ ਨੂੰ ਸੱਤਵਾਂ ਖ਼ਿਤਾਬ


ਦੁਬਈ, 29 ਸਤੰਬਰ (ਏਜੰਸੀ) : ਭਾਰਤ ਦਿਲਚਸਪ ਫਾਈਨਲ ਮੈਚ ਵਿੱਚ ਆਖ਼ਰੀ ਗੇਂਦ ’ਤੇ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਸਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਬਾਦਸ਼ਾਹ ਬਣ ਗਿਆ ਹੈ। ਭਾਰਤ ਦੀ ਕੌਮਾਂਤਰੀ ਕ੍ਰਿਕਟ ਵਿੱਚ ਇਹ ਕੁੱਲ 700ਵੀਂ ਜਿੱਤ ਹੈ। ਭਾਰਤ ਨੇ ਬੰਗਲਾਦੇਸ਼ ਨੂੰ ਉਸ ਦੇ ਸਲਾਮੀ ਬੱਲੇਬਾਜ਼ ਲਿਟਨ ਦਾਸ (121) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ 48.3 ਓਵਰਾਂ ਵਿੱਚ 222 ਦੌੜਾਂ ’ਤੇ ਰੋਕ ਦਿੱਤਾ ਸੀ ਅਤੇ ਫਿਰ ਵਿਚਕਾਰਲੇ ਓਵਰਾਂ ਵਿੱਚ ਦਿਲਚਸਪ ਉਤਰਾਅ-ਚੜ੍ਹਾਅ ਵਿੱਚੋਂ ਲੰਘਦਿਆਂ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 223 ਦੌੜਾਂ ਬਣਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ।

ਭਾਰਤ ਨੇ ਇਸ ਟੂਰਨਾਮੈਂਟ ਨੂੰ ਸੱਤ ਵਾਰ (1984, 1988, 190-91, 1995, 2010 ਅਤੇ 2018 ਅਤੇ 2016 ਵਿੱਚ ਟੀ-20 ਦੇ ਰੂਪ ਵਿੱਚ) ਜਿੱਤਿਆ ਹੈ। ਭਾਰਤ ਨੇ 2016 ਦੇ ਏਸ਼ੀਆ ਕੱਪ ਵਿੱਚ ਵੀ ਬੰਗਲਾਦੇਸ਼ ਨੂੰ ਫਾਈਨਲ ਵਿੱਚ ਅੱਠ ਵਿਕਟਾਂ ਨਾਲ ਹਰਾਇਆ ਸੀ। ਭਾਰਤ ਨੇ ਅੱਠ ਸਾਲ ਮਗਰੋਂ 50 ਓਵਰ ਦਾ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ 1932 ਤੋਂ 2018 ਤੱਕ ਦੇ ਆਪਣੇ ਕੌਮਾਂਤਰੀ ਸਫ਼ਰ ਵਿੱਚ ਪੂਰੀ ਕ੍ਰਿਕਟ ਵਿੱਚ 1579 ਮੈਚ ਖੇਡੇ, 700 ਜਿੱਤੇ, 611 ਹਾਰੇ, 10 ਟਾਈ ਰਹੇ, 216 ਡਰਾਅ ਖੇਡੇ ਅਤੇ 42 ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਬੰਗਲਾਦੇਸ਼ ਦਾ ਇਹ ਤੀਜਾ ਫਾਈਨਲ ਸੀ ਅਤੇ ਉਸ ਦਾ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਫਿਰ ਅਧੂਰਾ ਰਹਿ ਗਿਆ। ਉਸ ਨੂੰ 2012 ਵਿੱਚ ਪਾਕਿਸਤਾਨ ਹੱਥੋਂ 50 ਓਵਰਾਂ ਦੇ ਫਾਈਨਲ ਵਿੱਚ ਸਿਰਫ਼ ਦੋ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਨੂੰ ਇਸ ਜਿੱਤ ਨਾਲ ਇਕ ਲੱਖ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੀ, ਜਦਕਿ ਉਪ ਜੇਤੂ ਟੀਮ ਬੰਗਲਾਦੇਸ਼ ਨੂੰ 50 ਹਜ਼ਾਰ ਡਾਲਰ ਮਿਲੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਜੇਤੂ ਟੀਮ ਨੂੰ ਟਰਾਫੀ ਸੌਂਪੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਸ਼ੀਆ ਕੱਪ ਵਿੱਚ ਭਾਰਤ ਨੂੰ ਸੱਤਵਾਂ ਖ਼ਿਤਾਬ