ਆਰਐਸਐਸ ਨੇ ਰਾਹੁਲ ਗਾਂਧੀ ਸਮੇਤ 3 ਹਜ਼ਾਰ ਲੋਕਾਂ ਨੂੰ ਭੇਜਿਆ ਸੱਦਾ


ਨਵੀਂ ਦਿੱਲੀ, 8 ਸਤੰਬਰ (ਏਜੰਸੀ) : ਰਾਸ਼ਟਰੀ ਸਵੈ ਸੇਵੀ ਸੰਘ ਭਾਵ ਕਿ ਆਰਐੱਸਐੱਸ ਨੇ ਅਪਣੇ ਤਿੰਨ ਦਿਨਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿੰਨ ਹਜ਼ਾਰ ਲੋਕਾਂ ਨੂੰ ਸੱਦਾ ਦਿਤਾ ਹੈ। ਇਸ ਵਿਚ ਰਾਜਨੀਤਕ ਅਤੇ ਸਮਾਜਿਕ ਹਸਤੀਆਂ, ਧਾਰਮਿਕ ਸੰਗਠਨਾਂ ਨਾਲ ਜੁੜੇ ਲੋਕ, ਘੱਟ ਗਿਣਤੀ ਦੇ ਨੇਤਾਵਾਂ ਅਤੇ ਸੇਵਾ ਮੁਕਤ ਨੌਕਰਸ਼ਾਹ ਸ਼ਾਮਲ ਹਨ। ਇਹ ਪ੍ਰੋਗਰਾਮ ਦਿੱਲੀ ਦੇ ਵਿਗਿਆਨ ਭਵਨ ਵਿਚ 17 ਤੋਂ 19 ਸਤੰਬਰ ਦੇ ਵਿਚ ਹੋਣ ਵਾਲਾ ਹੈ, ਜੋ ਭਵਿੱਖ ਦਾ ਭਾਰਤ ਸੰਘ ਦੀ ਦ੍ਰਿਸ਼ਟੀ ਦੇ ਵਿਸ਼ੇ ‘ਤੇ ਹੋਵੇਗਾ। ਪ੍ਰੋਗਰਾਮ ਵਿਚ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਸਾਰੇ ਲੋਕਾਂ ਨੂੰ ਮਿਲਣਗੇ।

ਖ਼ਬਰ ਮੁਤਾਬਕ ਖੇਤਰੀ ਦਲਾਂ ਦੇ ਨੇਤਾਵਾਂ ਸਮੇਤ ਸਾਰੇ ਰਾਜਨੀਤਕ ਦਲ ਦੇ ਲੋਕਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਗਿਆ ਹੈ। ਇਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਵਿਰੋਧ ਨੇਤਾ ਮਲਿਕਾਰਜੁਨ ਖੜਗੇ, ਯੂਪੀ ਦੇ ਸਾਬਕਾ ਮੁਖ ਮੰਤਰੀ ਅਖਿਲੇਸ਼ ਯਾਦਵ, ਬਸਪਾ ਮੁਖੀ ਮਾਇਆਵਤੀ, ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਅਤੇ ਚੰਦਰਬਾਬੂ ਨਾਇਡੂ ਸਮੇਤ ਕਈ ਨੇਤਾ ਸ਼ਾਮਲ ਹਨ। ਸੰਘ ਦਾ ਮੰਨਣਾ ਹੈ ਕਿ ਤਿੰਨ ਦਿਨਾਂ ਦੇ ਇਸ ਪ੍ਰੋਗਰਾਮ ‘ਚ ਹਰ ਦਿਨ ਲਗਭਗ 1000 ਲੋਕ ਸ਼ਾਮਲ ਹੋਣਗੇ। ਸੰਘ ਮੁਤਾਬਕ ਇਸ ਪ੍ਰੋਗਰਾਮ ਦਾ ਆਯੋਜਨ ਲੋਕਾਂ ਨੂੰ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਸਾਹਮਣਾ ਕਰਵਾਉਣ ਲਈ ਕੀਤਾ ਜਾ ਰਿਹਾ ਹੈ। ਇਸ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਸ ਲਈ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਸੰਘ ਨੂੰ ਲੈ ਕੇ ਬਣੇ ਤਮਾਮ ਮਿਥਕਾਂ ਨੂੰ ਤੋੜਿਆ ਜਾ ਸਕੇ।

ਦਸ ਦਈਏ ਕਿ ਇਸ ਤੋਂ ਕੁੱਝ ਸਮਾਂ ਪਹਿਲਾਂ ਆਰਐਸਐਸ ਨੇ ਨਾਗਪੁਰ ਵਿਖੇ ਕਰਵਾਏ ਗਏ ਇਕ ਸਮਾਰੋਹ ਵਿਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੂੰ ਬੁਲਾਇਆ ਸੀ, ਜਿਨ੍ਹਾਂ ਦੇ ਜਾਣ ‘ਤੇ ਕਾਂਗਰਸ ਨੇ ਕਾਫ਼ੀ ਇਤਰਾਜ਼ ਪ੍ਰਗਟਾਇਆ ਸੀ ਪਰ ਪ੍ਰਣਬ ਮੁਖ਼ਰਜੀ ਨੇ ਇਸ ਦੇ ਬਾਵਜੂਦ ਇਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ ਸੀ। ਮੁਖ਼ਰਜੀ ਤੋਂ ਬਾਅਦ ਹੁਣ ਆਰਐਸਐਸ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣੇ ਸਮਾਰੋਹ ਵਿਚ ਸ਼ਾਮਲ ਹੋਣ ਦੀ ਸੱਦਾ ਭੇਜਿਆ ਹੈ। ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਇਸ ਸਮਾਰੋਹ ਵਿਚ ਸ਼ਾਮਲ ਹੁੰਦੇ ਹਨ ਜਾਂ ਨਹੀਂ?


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਰਐਸਐਸ ਨੇ ਰਾਹੁਲ ਗਾਂਧੀ ਸਮੇਤ 3 ਹਜ਼ਾਰ ਲੋਕਾਂ ਨੂੰ ਭੇਜਿਆ ਸੱਦਾ