ਅਮੇਜ਼ਨ ਬਣੀ ਐਪਲ ਤੋਂ ਬਾਅਦ ਵਿਸ਼ਵ ਦੀ ਦੂਜੀ ਟ੍ਰਿਲੀਅਨ ਡਾਲਰ ਕੰਪਨੀ


ਵਾਸ਼ਿੰਗਟਨ, 5 ਸਤੰਬਰ (ਏਜੰਸੀ) : ਅਮਰੀਕਾ ਦੀ ਦਿੱਗਜ ਆਨਲਾਈਨ ਸ਼ਾਪਿੰਗ ਕੰਪਨੀ ਅਮੇਜ਼ਨ ਨੇ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਟ੍ਰਿਲੀਅਨ ਡਾਲਰ ਯਾਨੀ ਇਕ ਖਰਬ ਡਾਲਰ ਕੀਮਤ ਦਾ ਅੰਕੜਾ ਛੂਹਣ ਵਾਲੀ ਦੁਨੀਆ ਦੀ ਦੂਜੀ ਕੰਪਨੀ ਬਣ ਗਈ। ਸਿਲੀਕੌਨ ਵੈਲੀ ਦੀ ਐਪਲ ਨੇ ਸਿਰਫ ਇਕ ਮਹੀਨੇ ਪਹਿਲਾਂ ਹੀ ਇਹ ਕਾਰਨਾਮਾ ਕਰਨ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਹੋਣ ਦਾ ਮਾਣ ਹਾਸਲ ਕੀਤਾ ਸੀ।

ਭਾਰਤ ਵਿਚ ਵੀ ਅਮੇਜ਼ਨ ਇੰਡੀਆ ਦੇ ਨਾਂ ਨਾਲ ਅਪਣੀ ਅਲੱਗ ਪਛਾਣ ਰੱਖਣ ਵਾਲੀ ਅਮੇਜ਼ਨ ਦੇ ਸ਼ੇਅਰ ਮੰਗਲਵਾਰ ਨੂੰ 2050.27 ਡਾਲਰ ਕੀਮਤ ‘ਤੇ ਵਿਕੇ, ਜਿਸ ਨਾਲ ਕੰਪਨੀ ਦੀ ਮਾਰਕਿਟ ਵੈਲਿਊ ਨੇ 1 ਖਰਬ ਡਾਲਰ ਦਾ ਅੰਕੜਾ ਪਾਰ ਕਰ ਲਿਆ। ਸਿਆਟਲ ਸਥਿਤ ਅਮੇਜ਼ਨ ਨੂੰ ਉਸ ਦੇ ਮਾਲਕ ਜੈਫ ਬੇਜੌਸ ਨੇ ਸ਼ੁਰੂ ਵਿਚ ਕਿਤਾਬਾਂ ਵੇਚਣ ਵਾਲੀ ਕੰਪਨੀ ਦੇ ਤੌਰ ‘ਤੇ ਸ਼ੁਰੂ ਕੀਤਾ ਸੀ। ਬੇਜੌਸ ਅੱਜ ਦੀ ਤਾਰੀਕ ਵਿਚ ਅਮਰੀਕਾ ਦੇ ਅਖ਼ਬਾਰ ਦ ਵਾਸ਼ਿੰਗਟਨ ਪੋਸਟ ਦੇ ਮਾਲਕ ਵੀ ਹਨ।

ਹਾਲੀਆ ਸਾਲਾਂ ਵਿਚ ਪੂਰੀ ਦੁਨੀਆ ਵਿਚ ਕਈ ਕਰੋੜ ਉਪਭੋਗਤਾਵਾਂ ਨੂੰ ਆਨਲਾਈਨ ਸ਼ਾਪਿੰਗ ਵੱਲ ਆਕਰਸ਼ਿਤ ਕਰਨ ਵਾਲੀ ਅਮੇਜ਼ਨ ਭਾਰਤ ਵਿਚ ਵੀ ਇਕ ਵੱਡੇ ਐਫਡੀਆਈ ਨਿਵੇਸ਼ਕ ਦੇ ਤੌਰ ‘ਤੇ ਉਭਰੀ ਹੈ। ਇਕੱਲੇ ਇਸ ਸਾਲ ਅਮੇਜ਼ਨ ਦੇ ਸ਼ੇਅਰਾਂ ਨੇ ਸਟਾਕ ਮਾਰਕਿਟ ਵਿਚ ਕਰੀਬ 75 ਫ਼ੀਸਦੀ ਦਾ ਉਛਾਲ ਹਾਸਲ ਕੀਤਾ। ਦੱਸ ਦੇਈਏ ਕਿ ਇਹ ਅਮਰੀਕਾ ਦੀ ਤਿੰਨ ਦਿੱਗਜ ਰਿਟੇਲ ਸਟੋਰ ਚੇਨ ਵਾਲਮਾਰਟ, ਕੋਸਟਕੋ ਅਤੇ ਟਾਰਗੇਟ ਦੀ ਸੰਯੁਕਤ ਬਾਜ਼ਾਰ ਪੂੰਜੀਕਰਣ ਦੇ ਬਰਾਬਰ ਹੈ। ਵਾਲ ਸਟਰੀਟ ਜਨਰਲ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੇ ਅਮੇਜ਼ਨ ਨੂੰ ਹਾਲੀਆ ਸਾਲਾਂ ਵਿਚ ਸਭ ਤੋਂ ਭਰੋਸੇਯੋਗ ਵਿੱਤੀ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨ ਵਾਲੀ ਕੰਪਨੀ ਹੋਣ ਦਾ ਇਨਾਮ ਦਿੱਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮੇਜ਼ਨ ਬਣੀ ਐਪਲ ਤੋਂ ਬਾਅਦ ਵਿਸ਼ਵ ਦੀ ਦੂਜੀ ਟ੍ਰਿਲੀਅਨ ਡਾਲਰ ਕੰਪਨੀ