ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਕੋਲੋਂ ਮਿਜ਼ਾਈਲ ਪ੍ਰਣਾਲੀ ਖਰੀਦੇਗਾ ਭਾਰਤ


ਨਵੀਂ ਦਿੱਲੀ, 3 ਸਤੰਬਰ (ਏਜੰਸੀ) : ਅਮਰੀਕਾ ਦੇ ਨਾਲ ਹੋਣ ਵਾਲੀ ‘ਟੂ ਪਲੱਸ ਟੂ’ ਦੀ ਮਹੱਤਵਪੂਰਣ ਵਾਰਤਾ ਵਿਚ ਭਾਰਤ ਇਹ ਸਾਫ ਕਰ ਦੇਵੇਗਾ ਕਿ ਉਹ 40 ਹਜ਼ਾਰ ਕਰੋੜ ਰੁਪਏ ਦੇ ਇਸ ਸੌਦੇ ਦੇ ਲਈ ਅੱਗੇ ਵਧੇਗਾ। ਇਸ ਮਾਮਲੇ ਵਿਚ ਉਹ ਰੂਸ ਕੋਲੋਂ ਰੱÎਖਿਆ ਖਰੀਦ ‘ਤੇ ਲੱਗੀ ਅਮਰੀਕੀ ਪਾਬੰਦੀਆਂ ਦਾ ਪਾਲਣ ਨਹੀਂ ਕਰ ਸਕਦਾ। ਸਰਕਾਰੀ ਸੂਤਰਾਂ ਦੇ ਅਨੁਸਾਰ ਭਾਰਤ ਇਸ ਮਾਮਲੇ ਵਿਚ ਖੇਤਰੀ ਸੁਰੱਖਿਆ ਦੇ ਹਾਲਾਤ ਦੇ ਹਵਾਲਾ ਦੇਕੇ ਟਰੰਪ ਪ੍ਰਸ਼ਾਸਨ ਕੋਲੋਂ ਰਾਹਤ ਦੀ ਮੰਗ ਕਰ ਸਕਦਾ ਹੈ। ਇਸ ਵੱਡੀ ਰੱਖਿਆ ਖਰੀਦ ਦੇ ਲਈ ਭਾਰਤ ਲਗਭਗ ਸਾਰੇ ਰਸਮੀ ਕਾਰਵਾਈ ਪੂਰੀ ਕਰ ਚੁੱਕਾ ਹੈ। ਇਸ ਲਈ ਉਹ ਇਸ ਨੂੰ ਪੂਰਾ ਕਰੇਗਾ। ਵਾਰਤਾ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਇਹ ਗੱਲ ਦੱਸੀ ਜਾਵੇਗੀ। ਅਮਰੀਕਾ ਨੇ ਕਾਊਂਟਰਿੰਗ ਅਮੇਰੀਕਾਜ਼ ਐਡਵਰਸਰੀਜ਼ ਥਰੂ ਸੈਂਕੰਸ਼ਨਜ਼ ਐਕਟ ਦੇ ਤਹਿਤ ਰੁਸ ਕੋਲੋਂ ਰੱਖਿਆ ਖਰੀਦ ਨੂੰ ਬੈਨ ਕੀਤਾ ਹੋਇਆ ਹੈ।

ਇਹ ਪਾਬੰਦੀ ਰੂਸ ਦੇ ਕ੍ਰੀਮੀਆ ‘ਤੇ ਕਬਜ਼ੇ ਅਤੇ ਅਮਰੀਕੀ ਚੋਣਾਂ ਵਿਚ ਰੂਸੀ ਦਖ਼ਲ ਦੇ ਮੱਦੇਨਜ਼ਰ ਲਗਾਇਆ ਗਿਆ ਹੈ। ਕਾਟਸਾ ਦੇ ਤਹਿਤ ਅਮਰੀਕਾ ਉਨ੍ਹਾਂ ਦੇਸ਼ਾਂ ਦੇ ਖ਼ਿਲਾਫ਼ ਵੀ ਕਾਰਵਾਈ ਕਰੇਗਾ ਜੋ ਰੂਸ ਕੋਲੋਂ ਰੱਖਿਆ ਸਮੰਗਰੀ ਜਾਂ ਖੁਫ਼ੀਆ ਸੂਚਨਾਵਾਂ ਦਾ ਲੈਣ ਦੇਣ ਕਰਦੇ ਹਨ। ਅਮਰੀਕੀ ਰੱਖਿਆ ਮੰਤਰਾਲੇ ਵਿਚ ਕਾਟਸਾ ਨਾਲ ਸਬੰਧਤ ਏਸ਼ੀਆਈ ਮਾਮਲਿਆਂ ਨੂੰ ਦੇਖ ਰਹੇ ਰੈਂਡਲ ਸ੍ਰੀਵਰ ਨੇ ਹਾਲ ਹੀ ਵਿਚ ਕਿਹਾ ਹੈ ਕਿ ਅਮਰੀਕਾ ਨੇ ਰੂਸ ਕੋਲੋਂ ਰੱਖਿਆ ਖਰੀਦ ‘ਤੇ ਭਾਰਤ ਨੂੰ ਛੋਟ ਦੀ ਗਾਰੰਟੀ ਨਹੀਂ ਦਿੱਤੀ ਹੈ। ਹਾਂ, ਰਾਸ਼ਟਰਪਤੀ ਨੂੰ ਇਹ ਕਾਨੂੰਨੀ ਅਧਿਕਾਰ ਹੈ ਕਿ ਉਹ ਕਿਸੇ ਦੇਸ਼ ਨੂੰ ਖਰੀਦ ਦੇ ਲਈ ਰਾਹਤ ਦੇ ਸਕਦੇ ਹਨ। ਫਿਲਹਾਲ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਉਹ ਨਹਂੀਂ ਚਾਹੁੰਦਾ ਕਿ ਭਾਰਤ ਰੂਸ ਕੋਲੋਂ ਐਸ-400 ਮਿਜ਼ਾਈਲ ਸਿਸਟਮ ਦੀ ਖਰੀਦ ਕਰੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਕੋਲੋਂ ਮਿਜ਼ਾਈਲ ਪ੍ਰਣਾਲੀ ਖਰੀਦੇਗਾ ਭਾਰਤ