ਕੈਨੇਡਾ ਦੇ ਜੰਗਲਾਂ ‘ਚ ਅੱਗ ਨੇ ਤੋੜੇ ਰਿਕਾਰਡ, 12 ਸਤੰਬਰ ਤਕ ਐਮਰਜੈਂਸੀ ਵਧਾਈ


ਵੈਨਕੂਵਰ, 30 ਅਗਸਤ (ਏਜੰਸੀ) : ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਜੰਗਲਾਂ ਦੀ ਅੱਗ ਕਾਰਨ ਐਲਾਨੀ ਸਟੇਟ ਆਫ ਐਮਰਜੈਂਸੀ ਵਿੱਚ ਵਾਧਾ ਕਰ ਦਿੱਤਾ ਹੈ। ਸਟੇਟ ਆਫ ਐਮਰਜੈਂਸੀ ਦਾ ਐਲਾਨ ਪਹਿਲਾਂ 15 ਅਗਸਤ ਨੂੰ ਕੀਤਾ ਗਿਆ ਸੀ। ਹੁਣ ਇਸ ਨੂੰ 12 ਸਤੰਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ ਪਿਛਲੇ ਸਾਲ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਹੁਣ ਸੂਬੇ ਵਿੱਚ ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਕੋਲ ਪੂਰੇ ਅਧਿਕਾਰ ਹਨ ਕਿ ਜੰਗਲਾਂ ਦੀ ਅੱਗ ਨਾਲ ਨਜਿੱਠਣ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਹਰ ਜ਼ਰੂਰੀ ਕਦਮ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ BC Wildfire service ਵੱਲੋਂ ਕੀਤੀ ਸਿਫਾਰਸ਼ ਤੋਂ ਬਾਅਦ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ।

ਫਿਲਹਾਲ ਸੂਬੇ ਵਿਚ 530 ਜੰਗਲਾਂ ‘ਚ ਅੱਗ ਬਲ ਰਹੀ ਹੈ ਜਿਨ੍ਹਾਂ ਵਿੱਚ ਕਈਆਂ ਨੂੰ ਕਾਬੂ ਤੋਂ ਬਾਹਰ ਵੀ ਦੱਸਿਆ ਜਾ ਰਿਹਾ ਹੈ। ਘਰ ਖਾਲੀ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ 3,000 ਦੇ ਕਰੀਬ ਲੋਕ ਘਰ ਛੱਡਣ ਲਈ ਮਜਬੂਰ ਹੋਏ ਹਨ। ਇਸ ਤੋਂ ਇਲਾਵਾ ਕਰੀਬ 21,800 ਲੋਕ ਘਰ ਖਾਲੀ ਕਰਨ ਦੀ ਚਿਤਾਵਨੀ ਦਾ ਸਾਹਮਣਾ ਕਰ ਰਹੇ ਹਨ। ਜੰਗਲਾਂ ਦੀ ਅੱਗ ਕਾਰਨ ਹੋਏ ਨੁਕਸਾਨ ਦੇ ਮਾਮਲੇ ਵਿੱਚ ਇਸ ਵਾਰ ਦੇ ਅੰਕੜੇ ਪਿਛਲੇ ਸਾਲ ਨੂੰ ਵੀ ਟੱਪ ਗਏ ਹਨ। ਮੰਗਲਵਾਰ ਤਕ ਸੂਬੇ ਦੇ 12,984 ਸਕੁਏਅਰ ਕਿਲੋਮੀਟਰ ਦੇ ਇਲਾਕੇ ਜੰਗਲਾਂ ਦੀ ਅੱਗ ਕਾਰਨ ਨੁਕਸਾਨੇ ਗਏ ਸਨ। ਅੰਕੜਿਆਂ ਅਨੁਸਾਰ ਬੀਤੇ ਸਾਲ ਦੀ ਜੰਗਲਾਂ ਦੀ ਅੱਗ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਮੰਨਿਆ ਗਿਆ ਸੀ। ਉਸ ਦੌਰਾਨ 12,161 ਸਕੁਏਅਰ ਕਿਲੋਮੀਟਰ ਇਲਾਕਾ ਅੱਗ ਦੀ ਲਪੇਟ ਵਿੱਚ ਆਇਆ ਸੀ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ਦੇ ਜੰਗਲਾਂ ‘ਚ ਅੱਗ ਨੇ ਤੋੜੇ ਰਿਕਾਰਡ, 12 ਸਤੰਬਰ ਤਕ ਐਮਰਜੈਂਸੀ ਵਧਾਈ