ਸ਼ਿਵ ਸੈਨਾ ਨੇ ਉਠਾਏ ਵਾਜਪਾਈ ਦੇ ਦੇਹਾਂਤ ‘ਤੇ ਸਵਾਲ


ਮੁੰਬਈ, 27 ਅਗਸਤ (ਏਜੰਸੀ) : ਸ਼ਿਵ ਸੈਨਾ ਦੇ ਸੀਨੀਅਰ ਲੀਡਰ ਦੇ ਰਾਜ ਸਭਾ ਸੰਸਦ ਮੈਂਬਰ ਸੰਜੈ ਰਾਊਤ ਨੇ ਸਵਾਲ ਉਠਾਇਆ ਹੈ ਕਿ ਕੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਮੌਤ 16 ਅਗਸਤ ਨੂੰ ਹੀ ਹੋਈ ਸੀ ਜਾਂ ਉਸ ਦਿਨ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ ਗਿਆ। ਇਸ ਤੋਂ ਇਹ ਤੈਅ ਹੋ ਸਕੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਕੋਈ ਵਿਘਨ ਨਾ ਪਏ। ਸ਼ਿਵ ਸੈਨਾ ਦੇ ਮੁੱਖ ਅਖਬਾਰ ‘ਸਾਮਨਾ’ ਦੇ ਸੰਪਾਦਕ ਰਾਊਤ ਨੇ ਵਾਜਪਾਈ ਦੀ ਮੌਤ ਦੇ ਦਿਨ ਸਬੰਧੀ ਉਠਾਏ ਇਸ ਸਵਾਲ ਦਾ ਕੋਈ ਸਪੱਸ਼ਟੀਕਰਨ ਜਾਂ ਕਾਰਨ ਨਹੀਂ ਦੱਸਿਆ। ਵਾਜਪਾਈ ਦੀ ਮੌਤ ਦਾ ਐਲਾਨ ਏਮਜ਼ ਹਸਪਤਾਲ ਵੱਲੋਂ 16 ਅਗਸਤ ਨੂੰ ਕੀਤੀ ਗਈ ਸੀ। ਉਨ੍ਹਾਂ ਦੀ ਮੌਤ ਦਾ ਸਮਾਂ ਵੀ ਦੱਸਿਆ ਗਿਆ ਸੀ।

ਰਾਊਤ ਨੇ ਕਿਹਾ ਕਿ ਲੋਕਾਂ ਦੀ ਬਜਾਏ ਸ਼ਾਸਕਾਂ ਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਵਾਜਪਾਈ ਦੀ ਮੌਤ 16 ਅਗਸਤ ਨੂੰ ਹੋਈ ਪਰ 12-13 ਅਗਸਤ ਤੋਂ ਹੀ ਉਨ੍ਹਾਂ ਦੀ ਹਾਲਤ ਗੰਭੀਰ ਹੋ ਰਹੀ ਸੀ। ਉਨ੍ਹਾਂ ਆਪਣੇ ਲੇਖ ‘ਸਵਰਾਜ ਕੀ ਹੈ?’ ਵਿੱਚ ਲਿਖਿਆ ਕਿ ਸੁਤੰਤਰਤਾ ਦਿਵਸ ਮੌਕੇ ਕੌਮੀ ਸੋਗ ਤੇ ਝੰਡੇ ਨੂੰ ਅੱਧਾ ਝੁਕਾਉਣ ਤੋਂ ਬਚਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਾਲ ਕਿਲ੍ਹੇ ਤੋਂ ਆਪਣਾ ਵਿਸਥਾਰਪੂਰਵਕ ਭਾਸ਼ਣ ਦੇਣਾ ਸੀ। ਇਸ ਕਰਕੇ ਵਾਜਪਾਈ ਨੇ ਇਸ ਦੁਨੀਆ ਨੂੰ 16 ਅਗਸਤ ਨੂੰ ਛੱਡਿਆ।

ਬੀਜੇਪੀ ਤੇ ਮੋਦੀ ’ਤੇ ਨਿਸ਼ਾਨੇ ਸਾਧ ਰਹੀ ਸ਼ਿਵ ਸੈਨਾ

ਆਪਣੇ ਲੇਖ ਵਿੱਚ ਰਾਊਤ ਨੇ ਲਿਖਿਆ ਕਿ ਨੈਸ਼ਨਲ ਕਾਨਫਰੰਸ ਦੇ ਲੀਡਰ ਫਾਰੂਖ ਅਬਦੁੱਲਾ ਨੇ ਵਾਜਪਾਈ ਦੇ ਦੇਹਾਂਤ ਸਬੰਧੀ ਕਰਾਈ ਸ਼ੋਕ ਸਭਾ ਵਿੱਚ ‘ਭਾਰਤ ਮਾਤਾ ਦੀ ਜੈ’ ਤੇ ‘ਜੌ ਹਿੰਦ’ ਦੇ ਨਾਅਰੇ ਲਾਏ। ਇਸੇ ਵਜ੍ਹਾ ਕਰਕੇ ਸ੍ਰੀਨਗਰ ਵਿੱਚ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਸ਼ਿਵ ਸੈਨਾ ਦਾ ਮਹਾਰਾਸ਼ਟਰ ਤੇ ਕੇਂਦਰ ਵਿੱਚ ਗੱਠਜੋੜ ਹੈ। ਉਂਜ ਸ਼ਿਵ ਸੈਨਾ ਬੀਜੇਪੀ ਤੇ ਮੋਦੀ ’ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਇਹ ਪਤਾ ਚੱਲਦਾ ਹੈ ਕਿ ਪੁਲਿਸ ਨੇ ਅੱਤਵਾਦੀਆਂ ਨੂੰ ਫੜਿਆ ਹੈ ਜੋ ਦਿੱਲੀ ’ਤੇ ਹਮਲੇ ਦੀ ਸਾਜ਼ਿਸ਼ ਘੜ ਰਹੇ ਸੀ ਤਾਂ ਇਹ ਪਤਾ ਚੱਲਦਾ ਹੈ ਕਿ ਸੁਤੰਤਰਤਾ ਦਿਵਸ ਨਜ਼ਦੀਕ ਆ ਰਿਹਾ ਹੈ। ਇਸ ਸਾਲ ਵੀ ਇਹੀ ਰਵਾਇਤ ਜਾਰੀ ਰਹੀ। ਸੁਤੰਤਰਤਾ ਦਿਵਸ ਮੌਕੇ ਸਮਾਗਮ ’ਤੇ ਹਮਲੇ ਦੀ ਸਾਜ਼ਿਸ਼ ਘੜ ਰਹੇ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੇਡਰ ਹੋ ਤੇ ਸੁਤੰਤਰਤਾ ਦਿਵਸ ਮਨਾਇਆ।

ਪੀਐਮ ਮੋਦੀ ’ਤੇ ਸਖ਼ਤ ਵਾਰ ਕਰਿਦਆਂ ਰਾਊਤ ਨੇ ਕਿਹਾ ਕਿ ਆਪਣੇ ਭਾਸ਼ਣ ਵਿੱਚ ਮੋਦੀ ਨੇ ਕਈ ਯੋਜਨਾਵਾਂ ਐਲਾਨੀਆਂ। ਇਹ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕੀ-ਕੀ ਕੀਤਾ। ਇਹ ਸੱਚ ਹੈ ਕਿ ਕਲਿਆਣ ਯੋਜਨਾਵਾਂ ਟੈਕਸ ਦੇ ਪੈਸਿਆਂ ਨਾਲ ਚੱਲਦੀਆਂ ਹਨ ਜੋ ਇਮਾਨਦਾਰ ਲੋਕ ਅਦਾ ਕਰਦੇ ਹਨ। ਇਹ ਵੀ ਸੱਚ ਹੈ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ੀ ਦੌਰੇ ਵੀ ਉਸੀ ਰਕਮ ਨਾਲ ਹੁੰਦੇ ਹਨ ਤੇ ਉਨ੍ਹਾਂ ਦੇ ਵਿਗਿਆਪਨਾਂ ’ਤੇ ਖਰਚ ਹੋਣ ਵਾਲੇ ਕਰੋੜਾਂ ਰੁਪਏ ਵੀ ਇਸੇ ਜ਼ਰੀਏ ਹਾਸਲ ਹੁੰਦੇ ਹਨ। ਇਹ ਨਵਾਂ ਤਰੀਕੇ ਹੈ ਜਿਸ ਜ਼ਰੀਏ ‘ਸਵਰਾਜ’ ਕੰਮ ਕਰ ਰਿਹਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ਿਵ ਸੈਨਾ ਨੇ ਉਠਾਏ ਵਾਜਪਾਈ ਦੇ ਦੇਹਾਂਤ ‘ਤੇ ਸਵਾਲ