ਵਿਜੇ ਮਾਲਿਆ ਵਾਸਤੇ ਵਿਆਹ ਵਾਲੇ ਘਰ ਵਾਂਗ ਸਜਾਈ ਗਈ ਮੁੰਬਈ ਦੀ ਜੇਲ੍ਹ


ਮੁੰਬਈ 30 ਅਗਸਤ (ਏਜੰਸੀ) : ਇਸ ਮਹੀਨੇ ਦੇ ਜ਼ਿਆਦਾਤਰ ਦਿਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ਨੂੰ ਸਜਾਉਣ ਲਈ ਕੰਮ ਚਲਦਾ ਰਿਹਾ। ਬੈਰਕ ਦੀ ਫਰਸ਼ ਅਤੇ ਟਾਈਲਾਂ ਬਦਲੀਆਂ ਜਾ ਚੁੱਕੀਆਂ ਹਨ, ਕੰਧਾਂ ਦੀ ਪੁਤਾਈ ਹੋ ਚੁੱਕੀ ਹੈ ਅਤੇ ਬਾਥਰੂਮ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਫਰਾਰ ਕਾਰੋਬਾਰੀ ਵਿਜੇ ਮਾਲਿਆ ਨੇ ਬਰਤਾਨੀਆ ਤੋਂ ਅਪਣੀ ਹਵਾਲਗੀ ਦਾ ਵਿਰੋਧ ਕਰਦੇ ਹੋਏ ਦੇਸ਼ ਦੀ ਜੇਲ੍ਹਾਂ ਦੀ ਖਰਾਬ ਹਾਲਤ ਦਾ ਹਵਾਲਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਰਤ ਅਤੇ ਬਰਤਾਨੀਆ ਦੇ ਵਿਚ ਹਵਾਲਗੀ ਹੁੰਦੀ ਹੈ ਤਾਂ ਮਾਲਿਆ ਨੂੰ ਆਰਥਰ ਰੋਡ ਜੇਲ੍ਹ ਵਿਚ ਰੱਖਿਆ ਜਾ ਸਕਦਾ ਹੈ।

ਮਾਲਿਆ ਦੀ ਹਵਾਲਗੀ ਦੀ ਕੋਸ਼ਿਸ਼ ਵਿਚ ਜੁਟੀ ਸੀਬੀਆਈ ਨੇ ਜੇਲ੍ਹ ਵਿਚ ਬਣੀ ਨਵੀਂ ਅਤੇ ਬਿਹਤਰ ਸੈਲ ਦਾ ਵੀਡੀਓ ਸ਼ੂਟ ਕੀਤਾ ਹੈ। ਹਵਾਲਗੀ ਦੀ ਪ੍ਰਕਿਰਿਆ ਵਿਚ ਮਦਦ ਦੇ ਲਈ ਇਸ ਟੌਪ ਸੀਕਰੇਟ ਵੀਡੀਓ ਨੂੰ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ। ਪੀਡਬਲਿਊ ਦਾ ਠੇਕਾ ਲੈਣ ਵਾਲੀ ਪ੍ਰਮੇਸ਼ ਕੰਸਟਰਕਸ਼ਨ ਨੇ ਬੈਰਕ ਵਿਚ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਹੈ। ਠੇਕੇਦਾਰ ਸ਼ਿਵ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਬੈਰਕ ਨੰਬਰ 12 ਵਿਚ ਕੰਮ ਕਰਵਾਇਆ ਹੈ। ਇਸੇ ਬੈਰਕ ਨੂੰ 26/11 ਹਮਲਿਆਂ ਦੇ ਦੋਸ਼ੀ ਅੱਤਵਾਦੀ ਅਜਮਲ ਕਸਾਬ ਨੂੰ ਕੈਦ ਰੱਖਣ ਲਈ ਬਣਾਇਆ ਗਿਆ ਸੀ।

ਪਾਟਿਲ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਵਿਚ ਜ਼ਿਆਦਾ ਕੁਝ ਨਹੀਂ ਦੱਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੇਰੇ ਮੁਲਾਜ਼ਮਾਂ ਨੇ ਉਥੇ ਕੰਮ ਕੀਤਾ ਹੈ। ਅਸੀਂ ਬੈਰਕ ਨੰਬਰ 12 ਵੱਲ ਜਾਣ ਵਾਲੇ ਰਸਤੇ ਨੂੰ ਪੱਕਾ ਕੀਤਾ ਹੈ। ਅਸੀਂ ਫਰਸ਼ ਅਤੇ ਟਾਈਲਟ ਨੂੰ ਬਿਲਕੁਲ ਨਵਾਂ ਕਰ ਦਿੱਤਾ ਹੈ। ਮਾਲਿਆ ਦੇ ਵਕੀਲਾਂ ਨੇ ਲੰਡਨ ਦੀ ਕੋਰਟ ਵਿਚ ਦਲੀਲ ਦਿੱਤੀ ਸੀ ਕਿ ਆਰਥਰ ਰੋਡ ਜੇਲ੍ਹ ਵਿਚ ਨੈਚਰਲ ਲਾਈਟ ਦਾ ਇੰਤਜ਼ਾਮ ਨਹੀਂ ਹੈ। ਪਾਟਿਲ ਦਾ ਕਹਿਣਾ ਹੈ ਕਿ ਸੂਰਜ ਦੀ ਰੌਸ਼ਨੀ ਨੂੰ ਰਿਫਲੈਕਟ ਕਰਨ ਦੇ ਲਈ ਸੈਲ ਵਿਚ ਇਕ ਕਾਲੀ ਦੀਵਾਰ ਪੇਂਟ ਕੀਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਵਿਜੇ ਮਾਲਿਆ ਵਾਸਤੇ ਵਿਆਹ ਵਾਲੇ ਘਰ ਵਾਂਗ ਸਜਾਈ ਗਈ ਮੁੰਬਈ ਦੀ ਜੇਲ੍ਹ