CBI ਦੀ ਥਾਂ ਪੰਜਾਬ ਪੁਲਿਸ ਕਰੇਗੀ ਬੇਅਦਬੀ ਮਾਮਲਿਆਂ ਦੀ ਜਾਂਚ, ਵਿਧਾਨਸਭਾ ’ਚ ਮਤਾ ਪਾਸ


ਚੰਡੀਗੜ੍ਹ, 28 ਅਗਸਤ (ਏਜੰਸੀ) : ਪੰਜਾਬ ਵਿਧਾਨ ਸਭਾ ਵਿੱਚ ਅੱਜ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ (SIT) ਨੂੰ ਦੇਣ ਦਾ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਇਹ ਪ੍ਰਸਤਾਵ ਪਾਸ ਕੀਤਾ। ਮਾਮਲੇ ਦੀ ਜਾਂਚ ਲਈ ਸਹੀ ਤੇ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਟਾਈਮ ਬਾਊਂਡ ਹੋਵੇਗੀ। ਹਾਲਾਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੈਸ਼ਨ ਦੇ ਪਹਿਲੇ ਮਿੰਟ ਤੋਂ ਹੀ ਇਹ ਮੰਗ ਰੱਖੀ ਸੀ ਕਿ ਕੇਸ ਪੰਜਾਬ ਪੁਲਿਸ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਖਿਲਾਫ ਵੀ ਵਿਸ਼ੇਸ਼ ਅਧਿਕਾਰ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਰੱਦ ਕਰਨ ਦੀ ਨਿੰਦਾ ਕੀਤੀ ਗਈ। ਫਿਲਹਾਲ ਵਿਧਾਨ ਸਭਾ ਦੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ ਹੈ।

ਕਾਂਗਰਸ ਦੇ ਸਾਰੇ ਵੱਡੇ ਲੀਡਰਾਂ ਨੇ ਵਿਧਾਨ ਸਭਾ ’ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ’ਤੇ ਰੱਜ ਕੇ ਭੜਾਸ ਕੱਢੀ। ਬੇਅਦਬੀਆਂ ਲਈ ਸਾਬਕਾ ਸੀਐਮ ਤੇ ਸਾਬਕਾ ਡਿਪਟੀ ਸੀਐਮ ਦੇ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਬਹਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ’ਤੇ ਦਿਲ ਖੋਲ੍ਹ ਕੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋ ਵੱਧ ਨੁਕਸਾਨ ਬਾਦਲਾਂ ਨੇ ਕੀਤਾ ਹੈ। ਉਨ੍ਹਾਂ ਬਾਦਲਾਂ ਨੂੰ ਝੂਠਾ ਤੇ ਬੁਜ਼ਦਿਲ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਦੀ ਵਜਾ ਨਾਲ ਕਈ ਸਮਝੌਤੇ ਨਹੀਂ ਹੋ ਸਕੇ ਜਦਕਿ ਉਨ੍ਹਾਂ ਕਈ ਵਾਰ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਬਲੂ ਸਟਾਰ ਦਾ ਅਸਲੀ ਜ਼ਿੰਮੇਵਾਰ ਬਾਦਲ ਹੈ। ਬਾਦਲ ’ਤੇ ਕਿਸੀ ਤਰ੍ਹਾਂ ਦੀ ਨਰਮੀ ਦੀ ਲੋੜ ਨਹੀਂ ਹੈ। ਸਦਨ ’ਚ ਸੱਚ ਸਾਹਮਣੇ ਆਉਣ ਦੇ ਡਰੋਂ ਅਕਾਲੀ ਸਦਨ ’ਚ ਨਹੀਂ ਆਏ। ਉਨ੍ਹਾਂ ਸਵਾਲ ਵੀ ਉਠਾਇਆ ਕਿ ਆਖਰ ਬਰਗਾੜੀ ’ਚ ਧਰਨਾ ਉਠਾਉਣ ਦੀ ਲੋੜ ਹੀ ਕਿਉਂ ਪਈ ਸੀ। ਇਸ ਦੌਰਾਨ ਉਨ੍ਹਾਂ ਬਿਕਰਮ ਮਜੀਠੀਆ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਘੱਟ ਸਮੇਂ ਵਿੱਚ ਚੰਗਾ ਕੰਮ ਕੀਤਾ ਹੈ। ਜਸਟਿਸ ਰਣਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਅਜੇ ਹੋਰ ਕਾਰਵਾਈ ਦੀ ਮੰਗ ਕੀਤੀ ਹੈ, ਇਸ ਲਈ ਇਸ ਵਿਸ਼ੇ ’ਤੇ ਵਿਚਾਰ ਕੀਤੀ ਜਾਏਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

CBI ਦੀ ਥਾਂ ਪੰਜਾਬ ਪੁਲਿਸ ਕਰੇਗੀ ਬੇਅਦਬੀ ਮਾਮਲਿਆਂ ਦੀ ਜਾਂਚ, ਵਿਧਾਨਸਭਾ ’ਚ ਮਤਾ ਪਾਸ