ਭਾਰਤ-ਚੀਨ ਸਹੀਬੰਦ ਕਰਨਗੇ ਨਵਾਂ ਰੱਖਿਆ ਸਮਝੌਤਾ


ਪੇਈਚਿੰਗ, 30 ਅਗਸਤ (ਏਜੰਸੀ) : ਭਾਰਤ ਤੇ ਚੀਨ 12 ਸਾਲ ਪੁਰਾਣੇ ਇਕ ਰੱਖਿਆ ਸਮਝੌਤੇ ਨੂੰ ਨਵਿਆਉਣ ਅਤੇ ਦੋਵੇਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦਰਮਿਆਨ ਹੌਟਲਾਈਨ ਕਾਇਮ ਕਰਨ ਲਈ ਗੱਲਬਾਤ ਕਰ ਰਹੇ ਹਨ। ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਚਿਆਨ ਨੇ ਦੱਸਿਆ ਕਿ ਰੱਖਿਆ ਮੰਤਰੀ ਜਨਰਲ ਵੇਈ ਫੇਂਗੇ ਦੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਪਿਛਲੇ ਹਫ਼ਤੇ ਨਵੀਂ ਦਿੱਲੀ ਵਿੱਚ ਇਸ ਵਿਸ਼ੇ ’ਤੇ ਨਿੱਠਵੀਂ ਗੱਲਬਾਤ ਹੋਈ ਸੀ ਕਿ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਬਣੀ ਆਮ ਸਹਿਮਤੀ ਨੂੰ ਅਮਲ ਵਿੱਚ ਲਿਆਉਣ ਲਈ ਕੀ ਕੁਝ ਹੋਰ ਕਦਮ ਉਠਾਉਣ ਦੀ ਲੋੜ ਹੈ।

ਅਪਰੈਲ ਮਹੀਨੇ ਵੂਹਾਨ ਵਿੱਚ ਮੋਦੀ ਤੇ ਸ਼ੀ ਦਰਮਿਆਨ ਪਹਿਲਾ ਗ਼ੈਰ ਰਸਮੀ ਸਿਖਰ ਸੰਮੇਲਨ ਹੋਇਆ ਸੀ ਜਿਸ ਵਿੱਚ ਭਾਰਤ-ਚੀਨ ਸਬੰਧਾਂ ਖਾਸ ਕਰ ਕੇ ਡੋਕਲਾਮ ਵਿਵਾਦ ਨੂੰ ਲੈ ਕੇ ਦੋਵੇਂ ਫ਼ੌਜਾਂ ਵਿਚਕਾਰ ਬਣੀ ਤਣਾਤਣੀ ਦੇ ਮੱਦੇਨਜ਼ਰ ਵੱਖ ਵੱਖ ਪਹਿਲੂਆਂ ਨੂੰ ਸੁਲਝਾਉਣ ਬਾਰੇ ਚਰਚਾ ਹੋਈ ਸੀ। ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਹੌਟਲਾਈਨ ਦੀ ਕਾਇਮੀ ਨੂੰ ਆਪਸੀ ਵਿਸ਼ਵਾਸ ਪੈਦਾ ਕਰਨ ਦੇ ਇਕ ਅਹਿਮ ਉਪਰਾਲੇ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ ਜਿਸ ਨਾਲ ਸਰਹੱਦੀ ਗ਼ਸ਼ਤ ਵੇਲੇ ਕਿਸੇ ਤਣਾਅ ਦੀ ਹਾਲਤ ਨੂੰ ਟਾਲਣ ਲਈ ਤੁਰੰਤ ਰਾਬਤਾ ਕਾਇਮ ਕੀਤਾ ਜਾ ਸਕੇਗਾ ਤਾਂ ਕਿ ਡੋਕਲਾਮ ਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ।

ਚੀਨ ਤੇ ਭਾਰਤ ਦਰਮਿਆਨ ਤਣਾਅ ਡੋਕਲਾਮ ਵਿਵਾਦ ਵੇਲੇ ਸਿਖਰ ’ਤੇ ਪਹੁੰਚ ਗਿਆ ਸੀ ਜਦੋਂ 73 ਦਿਨ ਦੋਵੇਂ ਫ਼ੌਜਾਂ ਆਹਮੋ ਸਾਹਮਣੇ ਡਟੀਆਂ ਹੋਈਆਂ ਸਨ। ਸ੍ਰੀ ਵੂ ਨੇ ਦੱਸਿਆ ਕਿ ਦੋਵੇਂ ਦੇਸ਼ ਰੱਖਿਆ ਮੰਤਰਾਲਿਆਂ ਵਿਚਕਾਰ ਇਕ ਨਵੇਂ ਅਹਿਦਨਾਮਾ ਸਹੀਬੰਦ ਕਰਨ ਲਈ ਸਲਾਹ ਮਸ਼ਵਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 2006 ਵਿੱਚ ਭਾਰਤ ਤੇ ਚੀਨ ਨੇ ਰੱਖਿਆ ਸਹਿਯੋਗ ਤੇ ਵਟਾਂਦਰੇ ਲਈ ਇਕ ਸਮਝੌਤਾ ਕੀਤਾ ਸੀ। ਭਾਰਤ ਨੇ ਇਸ ਸਮਝੌਤੇ ਦੇ ਨਵੇਂ ਰੁੂਪ ’ਤੇ ਸਹੀ ਪਾਉਣ ਦੀ ਇੱਛਾ ਜਤਾਈ ਹੈ। ਚੀਨ ਦਾ ਰੁਖ਼ ਵੀ ਹਾਂਦਰੂ ਹੈ ਤੇ ਦੋਵੇਂ ਧਿਰਾਂ ਦਰਮਿਆਨ ਗੱਲਬਾਤ ਹੋ ਰਹੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ-ਚੀਨ ਸਹੀਬੰਦ ਕਰਨਗੇ ਨਵਾਂ ਰੱਖਿਆ ਸਮਝੌਤਾ