ਸੰਯੁਕਤ ਰਾਸ਼ਟਰ ਤੋਂ ਹਿੰਦੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ


ਪੋਰਟ ਲੁਈ, 20 ਅਗਸਤ (ਏਜੰਸੀ) : ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਕ ਭਾਸ਼ਾ ਦੇ ਰੂਪ ਵਿਚ ਮਾਨਤਾ ਦਿਵਾਉਦ ਦੀ ਪ੍ਰਤੀਬੱਧਾ ਜਤਾਉਂਦੇ ਹੋਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਇਸ ਵਿਸ਼ਵ ਸੰਸਥਾ ਕੋਲੋਂ ਹਿੰਦੀ ਵਿਚ ਹਫ਼ਤਾਵਾਰੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ ਅਤੇ ਹਿੰਦੀ ਵਿਚ ਇਕ ਟਵਿਟਰ ਅਕਾਊਂਟ ਵੀ ਖੋਲ੍ਹਿਆ ਗਿਆ ਹੈ। 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਉਦਘਾਟਨ ਸੰਬੋਧਨ ਵਿਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੋਂ ਹਿੰਦੀ ਵਿਚ ਹਫ਼ਤਾਵਾਰੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ। ਇਹ ਰੋਜ਼ਾਨਾ ਵੀ ਪ੍ਰਸਾਰਤ ਹੋ ਸਕਦਾ ਹੈ। ਲੇਕਿਨ ਇਸ ਦੇ ਲਈ ਦੋ ਸਾਲ ਤੱਕ ਇਸ ਦੇ ਪ੍ਰਸਾਰਣ ਨੂੰ ਦੇਖਿਆ ਜਾਵੇਗਾ, ਜੇਕਰ ਪ੍ਰਤੀਕ੍ਰਿਆ ਚੰਗੀ ਹੋਵੇਗੀ ਤਾਂ ਇਸ ਦਾ ਰੋਜ਼ਾਨਾ ਪ੍ਰਸਾਰਣ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਹਿੰਦੀ ਭਾਸ਼ੀ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਨੂੰ ਬੜਾਵਾ ਦੇਣ।

ਗੌਰਤਲਬ ਹੈ ਕਿ ਅਜੇ ਇਹ ਹਿੰਦੀ ਸਮਾਚਾਰ ਬੁਲੇਟਿਨ ਹਰੇਕ ਸ਼ੁੱਕਰਵਾਰ ਨੂੰ ਪ੍ਰਸਾਰਤ ਹੋ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦੀ ਵਿਚ ਸੰਯੁਕਤ ਰਾਸ਼ਟਰ ਵਿਚ ਟਵਿਟਰ ਅਕਾਊਂਟ ਵੀ ਖੋਲ੍ਹਿਆ ਗਿਆ ਹੈ। ਇਸ ਦੇ ਨਾਲ ਹੀ ਵੈਬਸਾਈਟ ‘ਤੇ ਪ੍ਰਮੁੱਖ ਦਸਤਾਵੇਜ਼ ਹਿੰਦੀ ਵਿਚ ਪਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਹਿੰਦੀ ਸਕੱਤਰੇਤ ਦਾ ਸਥਾਈ ਭਵਨ ਬਣ ਕੇ ਤਿਆਰ ਹੋ ਗਿਆ ਹੈ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਸ ਦਾ ਉਦਘਾਟਨ ਕਰ ਚੁੱਕੇ ਹਨ। ਇਸ ਵਿਚ ਇਕ ਸਥਾਈ ਅਧਿਕਾਰੀ ਨੂੰ ਨਿਯੁਕਤ ਕੀਤਾ ਜਾ ਚੁੱਕਾ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਕ ਭਾਸ਼ਾ ਦੇ ਰੂਪ ਵਿਚ ਮਾਨਤਾ ਦਿਵਾਉਣ ਵਿਚ ਕੁਝ ਰੁਕਾਵਟਾ ਹਨ। ਉਨ੍ਹਾਂ ਕਿਹਾ ਕਿ ਹਿੰਦੀ ਨੂੰ ਅਧਿਕਾਰਕ ਭਾਸ਼ਾ ਦਾ ਦਰਜਾ ਦਿਵਾਉਣ ਦੇ ਸਬੰਧ ਵਿਚ ਸੰਯੁਕਤ ਰਾਸ਼ਟਰ ਵਿਚ 129 ਦੇਸ਼ਾਂ ਦਾ ਸਮਰਥਨ ਜੁਟਾਉਣਾ ਮੁਸ਼ਕਲ ਕੰਮ ਨਹੀਂ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੰਯੁਕਤ ਰਾਸ਼ਟਰ ਤੋਂ ਹਿੰਦੀ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ