DMK ਪ੍ਰਧਾਨ ਐੱਮ. ਕਰੁਣਾਨਿਧੀ ਦਾ ਦਿਹਾਂਤ


ਚੇਨਈ 7 ਅਗਸਤ (ਏਜੰਸੀਆਂ): ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਡੀ. ਐਮ. ਕੇ. ਦੇ ਪ੍ਰਧਾਨ ਐੱਮ ਕਰੁਣਾਨਿਧੀ ਦਾ ਅੱਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਉਹ ਪਿਛਲੇ 11 ਦਿਨਾਂ ਤੋਂ ਚੇਨਈ ਦੇ ਇਕ ਹਸਪਤਾਲ ‘ਚ ਦਾਖਲ ਸਨ, ਸਵੇਰ ਤੋਂ ਉਨ੍ਹਾਂ ਦੀ ਸਿਹਤ ਕਾਫੀ ਗੰਭੀਰ ਬਣੀ ਹੋਈ ਸੀ ਅਤੇ ਸ਼ਾਮ 6.41 ਵਜੇ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। 3 ਜੂਨ 1924 ਨੂੰ ਜਨਮੇਂ ਐਮ. ਕਰੁਣਾਨਿਧੀ ਨੇ 14 ਸਾਲ ਦੀ ਉਮਰ ‘ਚ ਹੀ ਸਿਆਸਤ ‘ਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਸਿਆਸਤ ਦੇ ਨਾਲ-ਨਾਲ ਤਾਮਿਲ ਨਾਟਕਕਾਰ ਅਤੇ ਲੇਖਕ ਵੀ ਰਹੇ ਸਨ। ਉਹ ਤਾਮਿਲਨਾਡੂ ਦੇ ਤੀਜੇ ਮੁੱਖ ਮੰਤਰੀ ਸਨ।

33 ਸਾਲਾ ਦੀ ਉਮਰ ‘ਚ ਉਹ ਪਹਿਲੀ ਵਾਰ ਚੋਣ ਜਿੱਤੇ ਸਨ, ਜਿਸ ਤੋਂ ਬਾਅਦ 1962 ‘ਚ ਉਹ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ। 1967 ‘ਚ ਮੁੜ ਡੀ. ਐਮ. ਕੇ ਦੀ ਸਰਕਾਰ ਬਣਨ ‘ਤੇ ਉਹ ਪਹਿਲੀ ਵਾਰ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਮਨਿਸਟਰ ਆਫ ਪਬਲਿਕ ਵਰਕਸ ਦੀ ਜ਼ਿੰਮੇਵਾਰੀ ਦਿੱਤੀ ਗਈ। ਉਸ ਵੇਲੇ ਦੇ ਮੁੱਖ ਮੰਤਰੀ ਅੰਨਾ ਦੁਰਾਈ ਦੀ 1969 ‘ਚ ਮੌਤ ਹੋਣ ‘ਤੇ ਕਰੁਣਾਨਿਧੀ ਨੂੰ ਤਾਮਿਲਨਾਡੂ ਦਾ ਮੁੱਖ ਮੰਤਰੀ ਬਣਾਇਆ ਗਿਆ ਅਤੇ ਉਹ ਡੀ. ਐਮ. ਕੇ ਦੇ ਪ੍ਰਧਾਨ ਵੀ ਬਣ ਗਏ। 1957 ਤੋਂ ਲੈ ਕੇ 2016 ਤਕ ਉਨ੍ਹਾਂ ਨੇ ਕੁੱਲ 13 ਵਾਰ ਚੋਣ ਲੜੀ ਅਤੇ ਹਰ ਵਾਰ ਜਿੱਤ ਹਾਸਲ ਕੀਤੀ। ਇਸ ਦੌਰਾਨ ਉਹ ਕੁੱਲ ਪੰਜ ਵਾਰ ਮੁੱਖ ਮੰਤਰੀ ਬਣੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

DMK ਪ੍ਰਧਾਨ ਐੱਮ. ਕਰੁਣਾਨਿਧੀ ਦਾ ਦਿਹਾਂਤ