ਆਸਟਰੀਆ ਦੀ ਵਿਦੇਸ਼ ਮੰਤਰੀ ਦੇ ਵਿਆਹ ‘ਚ ਨੱਚੇ ਰੂਸ ਦੇ ਰਾਸ਼ਟਰਪਤੀ


ਵਿਆਨਾ, 20 ਅਗਸਤ (ਏਜੰਸੀ) : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨੀਸਲ (53) ਦੇ ਵਿਆਹ ਵਿਚ ਸ਼ਾਮਲ ਹੋਏ। ਵਿਆਹ ਸਮਾਰੋਹ ਵਿਚ ਪੁਤਿਨ ਨੇ ਕੈਰਿਨ ਦੇ ਨਾਲ ਡਾਂਸ ਵੀ ਕੀਤਾ। ਪੁਤਿਨ ਨੂੰ ਵਿਆਹ ਵਿਚ ਬੁਲਾਏ ਜਾਣ ‘ਤੇ ਆਸਟਰੀਆ ਦੇ ਵਿਰੋਧੀ ਨੇਤਾਵਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਦੇ ਸਾਡੇ ਇੱਥੇ ਆਉਣ ਨਾਲ ਦੇਸ਼ ਦਾ ਸਿਆਸੀ ਅਕਸ ਖਰਾਬ ਹੋਇਆ ਹੈ। 18 ਅਗਸਤ ਨੂੰ ਨੀਸਲ ਨੇ ਕਾਰੋਬਾਰੀ ਵੋਲਫਗੈਂਗ ਮੀਲਿੰਗਰ ਨਾਲ ਵਿਆਹ ਕੀਤਾ। ਵਿਆਹ ਸਮਾਰੋਹ ਆਸਟਰੀਆ ਦੇ ਇਕ ਪਿੰਡ ਗਾਮਿਲਤਜ ਵਿਚ ਹੋਇਆ। ਵਿਆਹ ਵਿਚ ਕਰੀਬ 100 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ।

ਪੁਤਿਨ ਨੇ ਕਿਹਾ, ਮੈਂ ਨਵੇਂ ਪਰਿਵਾਰ ਨੂੰ ਹਮੇਸ਼ਾ ਖੁਸ਼ ਰਹਿਣ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ। ਜ਼ਿਆਦਾਤਰ ਮੌਕਿਆਂ ‘ਤੇ ਅਸੀਂ ਕਹਿੰਦੇ ਹਾਂ ਕਿ ਕੁਝ ਕਹਿਣਾ ਜ਼ਰੂਰੀ ਨਹੀਂ ਹੈ। ਲੇਕਿਨ ਹਰ ਵਾਰ ਅਜਿਹਾ ਨਹੀਂ ਹੁੰਦਾ। ਮੈਂ ਲਾੜਾ ਤੇ ਲਾੜੀ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੰਦਾ ਹਾਂ। ਰੂਸ ਵਿਚ ਤਾਂ ਲੋਕ ਨਵੇਂ ਵਿਆਹੇ ਜੋੜੇ ਨੂੰ ਬੁੱਧੀ ਦੇਣ ਅਤੇ ਉਨ੍ਹਾਂ ਦੇ ਵਿਚ ਪਿਆਰ ਰਹਿਣ ਦੀ ਦੁਆ ਕਰਦੇ ਹਾਂ। ਮੈਂ ਵੀ ਆਪ ਦੇ ਲਈ ਈਸ਼ਵਰ ਕੋਲੋਂ ਇਹੀ ਕਾਮਨਾ ਕਰਦਾ ਹਾਂ। ਆਪ ਦੋਵੇਂ ਖੁਸ਼ ਰਹਿਣ ਅਤੇ ਤੰਦਰੁਸਤ ਰਹਿਣ।

ਵਿਰੋਧੀ ਗਰੀਨ ਪਾਰਟੀ ਨੇ ਕੈਰਿਨ ਨੀਸਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਵਿਰੋਧੀ ਨੇਤਾਵਾਂ ਦਾ ਕਹਿਣਾ ਹੈ ਕਿ ਆਸਟਰੀਆ ਹਮੇਸ਼ਾ ਤੋਂ ਰੂਸ ਅਤੇ ਯੂਰਪ ਦੇ ਵਿਚ ਇਕ ਇਮਾਨਦਾਰ ਤੌਰ ‘ਤੇ ਰਹਿਣ ਦੀ ਭੂਮਿਕਾ ਵਿਚ ਰਿਹਾ ਹੈ। ਰੂਸ ‘ਤੇ ਯੂਰਪੀ ਯੂਨੀਅਨ ਨੂੰ ਕਮਜ਼ੋਰ ਕਰਨ ਅਤੇ ਤੋੜਨ ਦੇ ਦੋਸ਼ ਲੱਗਦੇ ਰਹੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਪੁਤਿਨ ਦਾ ਕਈ ਯੂਰਪੀ ਦੇਸ਼ਾਂ ਦੀ ਪਾਰਟੀਆਂ ਨਾਲ ਸੰਪਰਕ ਹੈ। 2016 ਵਿਚ ਦੱਖਣਪੰਥੀ ਫਰੀਡਮ ਪਾਰਟੀ ਨੇ ਵਿਦੇਸ਼ ਮੰਤਰੀ ਅਹੁਦੇ ਦੇ ਲਈ ਕੈਰਿਨ ਦਾ ਨਾਂ ਸੁਝਾਇਆ ਸੀ। ਇਸ ਦੇ ਲਈ ਪੁਤਿਨ ਦੀ ਯੂਨਾਈਟਡ ਰਸ਼ੀਅਨ ਪਾਰਟੀ ਨੇ ਵੀ ਸਹਿਯੋਗ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਸਟਰੀਆ ਦੀ ਵਿਦੇਸ਼ ਮੰਤਰੀ ਦੇ ਵਿਆਹ ‘ਚ ਨੱਚੇ ਰੂਸ ਦੇ ਰਾਸ਼ਟਰਪਤੀ