ਸੜਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਚਾਰ ਭਾਰਤੀ ਵੀ ਸਾਮਿਲ ਸਨ


ਕੈਲਗਰੀ, (ਹਰਬੰਸ ਬੁੱਟਰ) : ਲੰਘੇ ਮੰਗਲਵਾਰ ਦੀ ਸ਼ਾਮ ਨੂੰ ਜੈਸਪਰ ਨੇੜੇ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ 6 ਵਿਅਕਤੀਆਂ ਵਿੱਚੋਂ ਚਾਰ ਦੀ ਪਹਿਚਾਣ ਭਾਰਤੀ ਮੂਲ ਦੇ ਰੈਸਟੋਰੈਂਟ ਕਾਮਿਆਂ ਵਜੋਂ ਕੀਤੀ ਗਈ ਹੈ। ਮਰਨ ਵਾਲੇ ਨੌਜਵਾਨਾਂ ਦੇ ਦੋਸਤਾਂ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਦੋਂ ਕਿ ਪੁਲਿਸ ਵੱਲੋਂ ਇਸ ਗੱਲ ਨੂੰ ਤਸਦੀਕ ਨਹੀਂ ਕੀਤਾ ਗਿਆ ਹੈ। ਭਾਰਤੀ ਕੌਂਸੁਲੇਟ ਦਫ਼ਤਰ, ਵੈਨਕੂਵਰ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਗਈ ਹੈ। ਇਸ ਹਾਦਸੇ ਵਿੱਚ ਦੋ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਸੀ। ਭਾਰਤੀ ਮੂਲ ਦੇ ਮਰਨ ਵਾਲੇ ਚਾਰ ਵਿਅਕਤੀਆਂ ਵਿੱਚ ਇੱਕ ਔਰਤ ਵੀ ਹੈ। ਉਹਨਾਂ ਦੇ ਨਾਮ ਆਨੰਦ ਸਿੰਘ ਪੰਵਾਰ, ਪਵਨ ਕਥਾਇਟ, ਗਣੇਸ਼ ਅਨਾਲਾ ਅਤੇ ਜੈਲੈੱਕ ਵਾਂਗਮੋ ਦੱਸੇ ਗਏ ਹਨ।

ਇਹ ਸਾਰੇ ਉੱਤਰਾਖੰਡ ਦੇ ਰਹਿਣ ਵਾਲੇ ਸਨ। ਜੈਲੈੱਕ ਵਾਂਗਮੋ ਨੂੰ ਛੱਡ ਕੇ ਬਾਕੀ ਤਿੰਨੇ ਬੈਂਫ ਦੇ ਇੰਡੀਅਨ ਰੈਸਟੋਰੈਂਟਸ ‘ਤੇ ਕੰਮ ਕਰਦੇ ਸਨ। ਪੰਵਾਰ ਦੀ ਪਤਨੀ ਗਰਭਵਤੀ ਹੈ ਅਤੇ ਉਹ ਭਾਰਤ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਹੈ ਜਦੋਂ ਕਿ ਅਗਲੇ ਹਫਤੇ ਉਸ ਨੇ ਆਪਣੀ ਪਤਨੀ ਅਤੇ ਪੈਦਾ ਹੋਣ ਵਾਲੇ ਦੂਸਰੇ ਬੱਚੇ ਨੂੰ ਮਿਲਣ ਜਾਣਾ ਸੀ। ਉਸ ਦੇ ਸਾਥੀ ਕਥਾਇਟ ਦਾ ਇਸੇ ਸਾਲ ਨਵੰਬਰ ਵਿੱਚ ਵਿਆਹ ਹੋਣਾ ਸੀ। ਇਹ ਦੋਵੇਂ ਟੈਂਪਰੇਰੀ ਫੌਰੇਨ ਵਰਕਰਜ਼ ਸਨ। ਉਹਨਾਂ ਦੇ ਨਾਲ ਮਾਰੀ ਗਈ ਲੜਕੀ ਜੈਲੈੱਕ ਵਾਂਗਮੋ ਵੀ ਰੈਸਟੋਰੈਂਟ ‘ਤੇ ਹੀ ਕੰਮ ਕਰਦੀ ਸੀ। ਹੁਣ ਮਰਨ ਵਾਲੇ ਇਹਨਾਂ ਚਾਰੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜੇ ਜਾਣ ਅਤੇ ਸੰਸਕਾਰ ਆਦਿ ਦਾ ਪ੍ਰਬੰਧ ਕਰਨ ਲਈ ਫੰਡ ਇਕੱਤਰ ਕੀਤੇ ਜਾ ਰਹੇ ਹਨ ਅਤੇ ਗੋ ਫੰਡ ਮੀ ‘ਤੇ ਇਹ ਮੁਹਿੰਮ ਚਲਾਈ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੜਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਚਾਰ ਭਾਰਤੀ ਵੀ ਸਾਮਿਲ ਸਨ