ਸਾਬਕਾ ਲੋਕ ਸਭਾ ਸਪੀਕਰ ਚੈਟਰਜੀ ਦਾ ਦੇਹਾਂਤ


ਨਵੀਂ ਦਿੱਲੀ, 13 ਅਗਸਤ (ਏਜੰਸੀ) : ਦੇਸ਼ ਸੰਵਿਧਾÎਨਕ ਅਹੁਦਿਆਂ ਵਿਚੋਂ ਇਕ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਸ਼ਾਨ ਵਧਾਉਣ ਵਾਲੇ ਦਿੱਗਜ ਰਾਜ ਨੇਤਾ ਸੋਮਨਾਥ ਚੈਟਰਜੀ ਨਹੀਂ ਰਹੇ। ਸੋਮਵਾਰ ਨੂੰ 89 ਸਾਲ ਦੇ ਇਸ ਸਾਬਕਾ ਕਮਿਊਨਿਸਟ ਨੇਤਾ ਨੇ ਆਖਰੀ ਸਾਹ ਲਿਆ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦਾ ਕਾਫੀ ਸਮੇਂ ਤੋਂ ਹਸਤਪਾਲ ਵਿਚ ਇਲਾਜ ਚਲ ਹਿਰਾ ਸੀ। ਉਹ ਕੋਲਕਾਤਾ ਦੇ ਹਸਪਤਾਲ ਵਿਚ ਦਾਖ਼ਲ ਸਨ। ਹੁਣ ਉਨ੍ਹਾਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਦਸ ਅਗਸਤ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਦੁੱਖ ਜਤਾਇਆ।

ਉਂਜ ਤਾਂ ਸੋਮਨਾਥ ਚੈਟਰਜੀ ਨੇ ਅਪਣੀ ਲੰਬੀ ਸਿਆਸੀ ਪਾਰੀ ਵਿਚ ਤਮਾਮ ਪ੍ਰਸਿੱਧੀ ਹਾਸਲ ਕੀਤੀ ਲੇਕਿਨ ਲੋਕ ਸਭਾ ਸਪੀਕਰ ਦਾ ਉਨ੍ਹਾਂ ਦਾ ਕਾਰਜਕਾਲ ਕੁਝ ਖ਼ਾਸ ਹੀ ਚਰਚਿਤ ਰਿਹਾ। ਚੈਟਰਜੀ ਨੇ ਬਤੌਰ ਸਪੀਕਰ ਇਕ ਅਜਿਹਾ ਕੰਮ ਕੀਤਾ ਜੋ ਉਨ੍ਹਾਂ ਦੀ ਪਾਰਟੀ ਸੀਪੀਐਮ ਨੂੰ ਨਾਗਵਾਰ ਗੁਜਰਿਆ ਅਤੇ ਪਾਰਟੀ ਨੇ ਇਸ ਦਿੱਗਜ ਨੇਤਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਸੋਮਨਾਥ ਚੈਟਰਜੀ ਨਾਲ ਜੁੜਿਆ ਇਕ ਕਿੱਸਾ ਉਦੋਂ ਦਾ ਹੈ ਜਦ ਉਹ ਯੂਪੀਏ 1 ਦੌਰਾਨ ਲੋਕ ਸਭਾ ਸਪੀਕਰ ਸਨ। 2008 ਵਿਚ ਅਮਰੀਕਾ ਦੇ ਨਾਲ ਨਿਊਕਲੀਅਰ ਡੀਲ ਦੇ ਮੁੱਦੇ ‘ਤੇ ਲੈਫਟ ਪਾਰਟੀਆਂ ਨੇ ਮਨਮੋਹਨ ਸਿੰਘ ਸਰਕਾਰ ਕੋਲੋਂ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਮਨਮੋਹਨ ਸਰਕਾਰ ਨੂੰ ਭਰੋਸਗੀ ਦਾ ਵੋਟ ਹਾਸਲ ਕਰਨ ਦੇ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਸੀਪੀਐਮ ਚਾਹੁੰਦੀ ਸੀ ਕਿ ਪਾਰਟੀ ਦੇ ਸਮਰਥਨ ਦੇ ਐਲਾਨ ਤੋਂ ਬਾਅਦ ਸੋਮਨਾਥ ਚੈਟਰਜੀ ਵੀ ਸਪੀਕਰ ਦਾ ਅਹੁਦ ਛੱਡ ਦੇਵੇ।

ਹਾਲਾਂਕਿ ਚੈਟਰਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਚੈਟਰਜੀ ਦਾ ਮੰਨਣਾ ਸੀ ਕਿ ਸਪੀਕਰ ਕਿਸੇ ਪਾਰਟੀ ਦਾ ਨਹੀਂ ਹੁੰਦਾ। ਸਿਧਾਂਤਕ ਰੂਪ ਨਾਲ ਚੈਟਰਜੀ ਦੀ ਗੱਲ ਸਹੀ ਵੀ ਸੀ। ਦੂਜੇ ਪਾਸੇ ਪੋਲਿਟ ਬਿਉਰੋ ਨੇ ਪਾਰਟੀ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਬਾਹਰ ਦਾ ਰਸਤਾ ਦਿਖਾ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਚੈਟਰਜੀ ਜ਼ਿਆਦਾ ਦਿਨਾਂ ਤੱਕ ਸਰਗਰਮ ਰਾਜਨੀਤੀ ਵਿਚ ਨਹੀਂ ਰਹੇ। ਉਨ੍ਹਾਂ ਨੇ 2009 ਵਿਚ ਰਾਜਨੀਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਸੋਮਨਾਥ ਦਾ ਜਨਮ 25 ਜੁਲਾਈ 1929 ਨੂੰ ਅਸਮ ਦੇ ਤੇਜਪੁਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨਿਰਮਲਚੰਦਰ ਚੈਟਰਜੀ ਅਤੇ ਮਾਂ ਵੀਣਾਪਾਣੀ ਦੇਵੀ ਸੀ। ਮਸ਼ਹੂਰ ਵਕੀਲ ਅਤੇ ਕਲਕੱਤਾ ਹਾਈ ਕੋਰਟ ਦੇ ਜੱਜ ਰਹੇ ਨਿਰਮਲਚੰਦਰ ਚੈਟਰਜੀ ਆਜ਼ਾਦੀ ਤੋਂ ਪਹਿਲਾਂ ਹਿੰਦੂ ਮਹਾਸਭਾ ਦੇ ਸੰਸਥਾਪਕ ਮੈਂਬਰ ਰਹੇ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਾਬਕਾ ਲੋਕ ਸਭਾ ਸਪੀਕਰ ਚੈਟਰਜੀ ਦਾ ਦੇਹਾਂਤ