ਰਾਹੁਲ ਨੇ ਜਰਮਨੀ ਤੋਂ ਸਾਧਿਆ ਮੋਦੀ ‘ਤੇ ਨਿਸ਼ਾਨਾ


ਨਵੀਂ ਦਿੱਲੀ, 23 ਅਗਸਤ (ਏਜੰਸੀ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਰਮਨੀ ਤੋਂ ਬੇਰੁਜ਼ਗਾਰੀ, ਮੌਬ ਲਿਚਿੰਗ, ਜੀਐਸਟੀ ਤੇ ਦਲਿਤਾਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਜਰਮਨੀ ਦੇ ਹੈਮਬਰਗ ‘ਚ ਸਮਾਗਮ ਦੌਰਾਨ ਬੋਲਦਿਆਂ ਰਾਹੁਲ ਨੇ ਕਿਹਾ ਕਿ ਭਾਰਤ ‘ਚ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ ਬੇਰੁਜ਼ਗਾਰੀ ਤੇ ਨੋਟਬੰਦੀ ਤੇ ਜੀਐਸਟੀ ਨੂੰ ਬੁਰੇ ਤਰੀਕੇ ਲਾਗੂ ਕੀਤੇ ਜਾਣ ਕਰਕੇ ਛੋਟੇ ਕਾਰੋਬਾਰਾਂ ਦੇ ਚੌਪਟ ਹੋ ਜਾਣ ਕਾਰਨ ਪੈਦਾ ਹੋਏ ਗੁੱਸੇ ਕਾਰਨ ਹੋ ਰਹੀਆਂ ਹਨ।

ਰਾਹੁਲ ਨੇ ਕਿਹਾ ਕਿ ਛੋਟੇ ਕਾਰੋਬਾਰ ਬੰਦ ਹੋਣ ਕਾਰਨ ਵੱਡੀ ਗਿਣਤੀ ਲੋਕ ਪਿੰਡ ਪਰਤਣ ਲਈ ਮਜ਼ਬੂਰ ਹੋਏ ਹਨ ਤੇ ਲੋਕਾਂ ‘ਚ ਰੋਹ ਪੈਦਾ ਹੋਇਆ ਹੈ। ਅੱਤਵਾਦੀ ਸੰਗਠਨ ਆਈਐਸਆਈਐਸ ਦੇ ਬਣਨ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਵੱਲੋਂ ਲੋਕਾਂ ਨੂੰ ਵਿਕਾਸ ਦੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਤਾਂ ਇਸੇ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ 21ਵੀਂ ਸਦੀ ‘ਚ ਤੁਸੀਂ ਲੋਕਾਂ ਨੂੰ ਕੋਈ ਨਜ਼ਰੀਆ ਨਹੀਂ ਦਿੰਦੇ ਤਾਂ ਕੋਈ ਹੋਰ ਦੇਵੇਗਾ।

ਰਾਹੁਲ ਨੇ ਕੇਂਦਰ ‘ਚ ਬੀਜੇਪੀ ਸਰਕਾਰ ਤੇ ਵਿਕਾਸ ਪ੍ਰਕਿਰਿਆ ‘ਚੋਂ ਆਦਿਵਾਸੀਆਂ, ਦਲਿਤਾਂ ਤੇ ਘੱਟ ਗਿਣਤੀਆਂ ਨੂੰ ਬਾਹਰ ਰੱਖਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵਿਕਾਸ ਪ੍ਰਕਿਰਿਆ ਤੋਂ ਵੱਡੀ ਗਿਣਤੀ ਲੋਕਾਂ ਨੂੰ ਬਾਹਰ ਰੱਖਣਾ ਦੇਸ਼ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ‘ਚ ਜੋ ਬਦਲਾਅ ਹੋ ਰਹੇ ਹਨ ਉਸ ਲਈ ਲੋਕਾਂ ਨੂੰ ਨਿਸਚਿਤ ਹੀ ਸੁਰੱਖਿਆ ਦੀ ਲੋੜ ਹੈ। ਰਾਹੁਲ ਨੇ ਭਾਰਤ ਦੀ ਮੌਜੂਦਾ ਸਰਕਾਰ ‘ਤੇ ਲੋਕਾਂ ਤੋਂ ਇਹ ਸੁਰੱਖਿਆ ਖੋਹਣ ਤੇ ਨੋਟਬੰਦੀ ਤੇ ਜੀਐਸਟੀ ਜ਼ਰੀਏ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਾਏ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰਾਹੁਲ ਨੇ ਜਰਮਨੀ ਤੋਂ ਸਾਧਿਆ ਮੋਦੀ ‘ਤੇ ਨਿਸ਼ਾਨਾ