ਮੀਡੀਆ ਨਹੀਂ, ਫਰਜ਼ੀ ਖ਼ਬਰਾਂ ਦੁਸ਼ਮਣ : ਟਰੰਪ


ਵਾਸ਼ਿੰਗਟਨ, 4 ਅਗਸਤ (ਏਜੰਸੀ) : ਅਮਰੀਕੀ ਮੀਡੀਆ ਸ਼ੁਰੂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਸ਼ਾਨੇ ‘ਤੇ ਰਿਹਾ ਹੈ। ਪਰ ਟਰੰਪ ਨੇ ਇਸ ਵਾਰ ਮੀਡੀਆ ਨੂੰ ਨਹੀਂ ਬਲਕਿ ਫਰਜ਼ੀ ਖ਼ਬਰਾਂ ਨੂੰ ਲੋਕਾਂ ਦੀ ਦੁਸ਼ਮਣ ਦੱਸਿਆ ਹੈ। ਅਸਲ ਵਿਚ ਰਾਸ਼ਟਰਪਤੀ ਦੀ ਧੀ ਤੇ ਉਨ੍ਹਾਂ ਦੀ ਸਲਾਹਕਾਰ ਇਵਾਂਕਾ ਟਰੰਪ ਨੇ ਇਕ ਇੰਟਰਵਿਊ ਵਿਚ ਕਹਿ ਦਿੱਤਾ ਸੀ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਮੀਡੀਆ ਲੋਕਾਂ ਦਾ ਦੁਸ਼ਮਣ ਹੈ। ਇਸ ਟਿੱਪਣੀ ਨੂੰ ਇਵਾਂਕਾ ਤੇ ਟਰੰਪ ਵਿਚਕਾਰ ਮਤਭੇਦ ਵਾਂਗ ਦੇਖਿਆ ਜਾ ਰਿਹਾ ਹੈ। ਪਰ ਰਾਸ਼ਟਰਪਤੀ ਨੇ ਕੁਝ ਹੀ ਦੇਰ ਵਿਚ ਟਵੀਟ ਕਰ ਕੇ ਸਭ ਕੁਝ ਸਪਸ਼ਟ ਕਰ ਦਿੱਤਾ।

ਇਕ ਪ੍ਰੋਗਰਾਮ ਦੌਰਾਨ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਇਵਾਂਕਾ ਨੇ ਕਿਹਾ ਸੀ, ‘ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੀਡੀਆ ਲੋਕਾਂ ਦਾ ਦੁਸ਼ਮਣ ਹੈ। ਮੇਰੇ ਬਾਕੀ ਕਾਫ਼ੀ ਕੁਝ ਲਿਖਿਆ ਜਾਂਦਾ ਹੈ ਤੇ ਮੈਂ ਜਾਣਦੀ ਹਾਂ ਕਿ ਉਸ ਵਿਚ ਸਭ ਕੁਝ ਸੱਚ ਨਹੀਂ ਹੁੰਦਾ। ਇਸ ਹਾਲਤ ਮੈਂ ਸਮਝ ਸਕਦੀ ਹਾਂ ਕਿ ਕਿਉਂ ਲੋਕ ਮੀਡੀਆ ਦਾ ਨਿਸ਼ਾਨਾ ਬਣਨ ‘ਤੇ ਚਿੰਤਤ ਹੁੰਦੇ ਹਨ। ਇਵਾਂਕਾ ਦੇ ਬਿਆਨ ਦਾ ਸਮਰਥਨ ਕਰਦਿਆਂ ਟਰੰਪ ਨੇ ਟਵੀਟ ਕੀਤਾ, ‘ਮੇਰੀ ਬੇਟੀ ਨੇ ਸਹੀ ਜਵਾਬ ਦਿੱਤਾ, ਫੇਕ ਨਿਊ ਲੋਕਾਂ ਦੀ ਦੁਸ਼ਮਣ ਹੈ ਜਿਹੜੀਆਂ ਮੀਡੀਆ ਦੇ ਇਕ ਵੱਡੇ ਹਿੱਸੇ ਵੱਲੋਂ ਦਿਖਾਈਆਂ ਜਾਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਅਮਰੀਕੀ ਪੱਤਰਕਾਰਾਂ ‘ਤੇ ਦੇਸ਼ ਨੂੰ ਪਿਆਰ ਨਾ ਕਰਨ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਪੱਤਰਕਾਰ ਸਰਕਾਰ ਵਿਚ ਹੋ ਰਹੀ ਵਿਚਾਰ ਚਰਚਾ ਬਾਰੇ ਗ਼ਲਤ ਖ਼ਬਰਾਂ ਦਿੰਦੇ ਹਨ ਤਾਂ ਉਹ ਸਿਰਫ਼ ਆਪਣੀ ਨਹੀਂ ਬਲਕਿ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਰਹੇ ਹੁੰਦੇ ਹਨ। ਇਹ ਦੇਸ਼ ਨਾਲ ਪਿਆਰ ਦਾ ਪ੍ਰਤੀਕ ਤਾਂ ਨਹੀਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੀਡੀਆ ਨਹੀਂ, ਫਰਜ਼ੀ ਖ਼ਬਰਾਂ ਦੁਸ਼ਮਣ : ਟਰੰਪ