ਭੀਮ ਤੇ ਰੁਪਏ ਐਪ ਦੇ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਜੀਐੱਸਟੀ ’ਤੇ ਮਿਲੇਗਾ ਕੈਸ਼ ਬੈਕ


ਨਵੀਂ ਦਿੱਲੀ, 4 ਅਗਸਤ (ਏਜੰਸੀ) : ਵਿੱਤ ਮੰਤਰੀ ਪਿੳੇੂਸ਼ ਗੋਇਲ ਨੇ ਅੱਜ ਰਾਜ ਸਰਕਾਰਾਂ ਨੂੰ ਰੁਪਏ ਤੇ ਭੀਮ ਐਪ ਰਾਹੀਂ ਜੀਐੱਸਟੀ ਦਾ ਡਿਜੀਟਲ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਕੈਸ਼ ਬੈਕ ਦੇ ਰੂਪ ਵਿੱਚ ਉਤਸ਼ਾਹਤ ਕਰਨ ਲਈ ਆਪਣੇ ਪੱਧਰ ਉੱਤੇ ਯੋਜਨਾਵਾਂ ਸ਼ੁਰ ਕਰਨ ਦਾ ਸੱਦਾ ਦਿੱਤਾ ਹੈ। ਰਾਜ ਸਵੈਇੱਛਾ ਦੇ ਨਾਲ ਇਹ ਯੋਜਨਾ ਸ਼ੁਰੂ ਕਰ ਸਕਣਗੇ। ਸ੍ਰੀ ਗੋਇਲ ਦੀ ਪ੍ਰਧਾਨਗੀ ਵਿੱਚ ਜੀਐੱਸਟੀ ਕੌਂਸਲ ਦੀ ਹੋਈ ਮੀਟਿੰਗ ਵਿੱਚ ਇੱਕ ਮੰਤਰੀਆਂ ਦਾ ਸਮੂਹ ਕਾਇਮ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਹ ਮੰਤਰੀ ਸਮੂਹ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਦੀ ਦੇਖ ਰੇਖ ਵਿੱਚ ਕੰਮ ਕਰੇਗਾ। ਇਹ ਸਮੂਹ ਲਘੂ ਅਤੇ ਛੋਟੇ ਉਦਯੋਗਾਂ ਨਾਲ ਜੁੜੀਆਂ ਜੀਐੱਸਟੀ ਸਮੱਸਿਆਵਾਂ ਉੱਤੇ ਨਜ਼ਰਸਾਨੀ ਕਰੇਗਾ। ਮੀਟਿੰਗ ਵਿੱਚ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸੁਸ਼ੀਲ ਮੋਦੀ ਦੀ ਪ੍ਰਧਾਨਗੀ ਵਾਲੀ ਮੰਤਰੀਆਂ ਦੀ ਇੱਕ ਕਮੇਟੀ ਦੀ ਸਿਫਾਰਸ਼ ਉੱਤੇ ਜੀਐਸਟੀ ਦਾ 20 ਫੀਸਦੀ ਜਾਂ ਵੱਧ ਤੋਂ ਵੱਧ ਸੌ ਰੁਪਏ ਤੱਕ ਦਾ ਕੈਸ਼ਬੈਕ ਦੇਣ ਦੀ ਯੋਜਨਾ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਲਘੂ ਅਤੇ ਛੋਟੇ ਉਦਯੋਗਾਂ ਦੇ ਨਾਲ ਸਬੰਧਤ ਕਾਨੂੰਨ ਅਤੇ ਪ੍ਰਕਿਰਿਆ ਸਬੰਧੀ ਕੇਂਦਰ ਦੀ ਕਾਨੂੰਨ ਕਮੇਟੀ ਅਤੇ ਸੂਬਿਆਂ ਦੇ ਟੈਕਸ ਅਧਿਕਾਰੀਆਂ ਦੀ ਕਮੇਟੀ ਨਜ਼ਰਸਾਨੀ ਕਰੇਗੀ। ਇਸ ਤਰ੍ਹਾਂ ਹੀ ਇਸ ਖੇਤਰ ਨਾਲ ਜੁੜੇ ਟੈਕਸ ਦਰਾਂ ਨਾਲ ਸਬੰਧਤ ਮੁੱਦਿਆਂ ਉੱਤੇ ਕਰ ਅਧਿਕਾਰੀਆਂ ਦੀ ਫਿੱਟਮੈਂਟ ਕਮੇਟੀ ਵਿਚਾਰ ਕਰੇਗੀ। ਡਿਜੀਟਲ ਭੁਗਤਾਨ ਨੂੰ ਉਤਸ਼ਾਹਤ ਕਰਨ ਲਈ ਸ੍ਰੀ ਗੋਇਲ ਨੇ ਕਿਹਾ ਇਹ ਪ੍ਰਕਿਰਿਆ ਰਾਜਾਂ ਵੱਲੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਰਾਜਾਂ ਦੀ ਮਰਜ਼ੀ ਉੱਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਤਜਰਬੇ ਦੇ ਆਧਾਰ ਉੱਤੇ ਰਾਜ ਸਰਕਾਰਾਂ ਆਪਣੇ ਨਫ਼ੇ ਨੁਕਸਾਨ ਬਾਰੇ ਅੰਦਾਜ਼ਾ ਲਾ ਸਕਣਗੀਆਂ ਕਿ ਇਸ ਦੇ ਨਾਲ ਰਾਜ ਦੇ ਮਾਲੀਏ ਦਾ ਕਿੰਨਾ ਨੁਕਸਾਨ ਜਾਂ ਫਾਇਦਾ ਹੋਇਆ ਹੈ। ਸੁਸ਼ੀਲ ਕੁਮਾਰ ਮੋਦੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ‘ਰੁਪਏ’ ਅਤੇ ‘ਭੀਮ’ ਐਪ ਦੇ ਰਾਹੀਂ ਭੁਗਤਾਨ ਨੂੰ ਉਤਸ਼ਾਹਤ ਕਰਨ ਦੇ ਲਈ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਕੈਸ਼ ਬੈਕ ਨਗਦ ਵਾਪਿਸ ਕਰਨ ਦਾ ਵਿਚਾਰ ਹੈ। ਗਾਹਕ ਨੂੰ ਖਰੀਦ ਉੱਤੇ ਲੱਗਣ ਵਾਲੇ ਜੀਐੱਸਟੀ ਦੀ ਵੀਹ ਫੀਸਦੀ ਤੱਕ ਨਗਦ ਰਾਸ਼ੀ ਵਾਪਿਸ ਮਿਲ ਸਕੇਗੀ। ਜੀਐੱਸਟੀ ਕੌਂਸਲ ਦੀ ਅਗਲੀ ਮੀਟਿੰਗ 28 29 ਸਤੰਬਰ ਨੂੰ ਗੋਆ ਵਿੱਚ ਹੋਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭੀਮ ਤੇ ਰੁਪਏ ਐਪ ਦੇ ਰਾਹੀਂ ਭੁਗਤਾਨ ਕਰਨ ਵਾਲਿਆਂ ਨੂੰ ਜੀਐੱਸਟੀ ’ਤੇ ਮਿਲੇਗਾ ਕੈਸ਼ ਬੈਕ