ਭਗਵੰਤ ਮਾਨ ਨਾਲ ਟਿਕਟ ਦੀ ‘ਸੌਦੇਬਾਜ਼ੀ’ ਵਾਲੀ ਆਡੀਓ ਨੇ ਮਚਾਇਆ ਭੜਥੂ


ਫ਼ਰੀਦਕੋਟ, 8 ਅਗਸਤ (ਏਜੰਸੀ) : ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਸਨਕਦੀਪ ਸਿੰਘ ਨੇ ਆਡੀਓ ਕਲਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਕਹਿਣ ‘ਤੇ ਵਾਲੰਟੀਅਰਾਂ ਵੱਲੋਂ ਦਾਖਾ ਤੇ ਬਾਘਾਪੁਰਾਣਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ। ਆਡੀਓ ਕਲਿੱਪ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਲੰਟੀਅਰ ਦੇ ਪਸੰਸਦੀਦਾ ਉਮੀਦਵਾਰ ਦੇ ਉਲਟ ਦਾਖਾ ਤੋਂ ਹਰਵਿੰਦਰ ਸਿੰਘ ਫੂਲਕਾ ਤੇ ਬਾਘਾਪੁਰਾਣਾ ਤੋਂ ਗੁਰਬਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੇ ਜਾਣ ‘ਤੇ ਪੁਤਲੇ ਫੂਕੇ ਜਾਣ ਦੀ ਵਿਉਂਤਬੰਦੀ ਕੀਤੀ ਗਈ ਸੀ। ਇਸ ਕੰਮ ਲਈ ਦਾਖਾ ਹਲਕੇ ਤੋਂ ਤਤਕਾਲੀ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਸਾਥ ਮਿਲਣ ਦੀ ਹਾਮੀ ਵੀ ਭਰੀ ਗਈ ਹੈ।

ਸਨਕਦੀਪ ਸਿੰਘ ਵੱਲੋਂ ਜਾਰੀ ਆਡੀਓ ਵਿੱਚ ਪੇਸ਼ ਕੀਤੇ ਗਏ ਭਗਵੰਤ ਮਾਨ ਵਾਲੰਟੀਅਰਾਂ ਨੂੰ ਇਹ ਕਹਿ ਰਹੇ ਹਨ ਕਿ ਉਹ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਕੋਈ ਹੰਗਾਮਾ ਨਾ ਕਰਨ ਤੇ ਦੋਵਾਂ ਦੇ ਹਲਕਿਆਂ ਵਿੱਚ ਜਾ ਕੇ ਪ੍ਰਦਰਸ਼ਨ ਕਰਨ। ਆਡੀਓ ਵਿੱਚ ਦੱਸੇ ਦਰਸਾਏ ਭਗਵੰਤ ਮਾਨ ਨੇ ਵਾਲੰਟੀਅਰ ਨੂੰ ਇਹ ਵੀ ਕਿਹਾ ਹੈ ਕਿ ਨੈਸ਼ਨਲ ਕਨਵੀਨਰ ਦਾਖਾ ਦੇ ਉਮੀਦਵਾਰ ਨੂੰ ਬਲੈਕਮੇਲਰ ਸਮਝਦੇ ਹਨ ਤੇ ਉਸ ਨੇ ‘ਆਪ’ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਕਰਨ ਦੀ ਧਮਕੀ ਦੇ ਕੇ ਹੀ ਟਿਕਟ ਲਈ ਹੈ। ਆਡੀਓ ਵਾਲੇ ਭਗਵੰਤ ਮਾਨ ਨੇ ਵਾਲੰਟੀਅਰਾਂ ਨੂੰ ਵਿਰੋਧ ਲਈ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਸੰਜੇ, ਦੁਰਗੇਸ਼, ਉਹ, ਘੁੱਗੀ ਤੇ ਅਰਵਿੰਦ ਜੀ ਵੀ ਤੁਹਾਡੇ ਨਾਲ ਹਨ ਤੇ ਸਾਰਿਆਂ ਦੀ ਇਸ ਮਸਲੇ ‘ਤੇ ਇੱਕੋ ਰਾਏ ਹੈ। ਇਸ ਆਡੀਓ ਕਲਿੱਪ ਕਾਰਨ ਹੁਣ ਪਹਿਲਾਂ ਤੋਂ ਹੀ ਹਨ੍ਹੇਰੀ ਨਾਲ ਝੰਬੀ ‘ਆਪ’ ਵਿੱਚ ਤੂਫਾਨ ਆਉਣ ਦਾ ਖ਼ਦਸ਼ਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਗਵੰਤ ਮਾਨ ਨਾਲ ਟਿਕਟ ਦੀ ‘ਸੌਦੇਬਾਜ਼ੀ’ ਵਾਲੀ ਆਡੀਓ ਨੇ ਮਚਾਇਆ ਭੜਥੂ