ਕੇਜਰੀਵਾਲ ਦੇ ਪਰਤਦਿਆਂ ਹੀ ਖਹਿਰਾ ਧੜੇ ਦਾ ਵੱਡਾ ਧਮਾਕਾ


ਚੰਡੀਗੜ੍ਹ, 20 ਅਗਸਤ (ਏਜੰਸੀ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਬਾਅਦ ਹੀ ਬਾਗੀ ਧੜੇ ਨੇ ਵੱਡਾ ਧਮਾਕਾ ਕੀਤਾ ਹੈ। ਉਨ੍ਹਾਂ ਨੇ ਸੁਖਪਾਲ ਖਹਿਰਾ ਨੂੰ ਆਰਜ਼ੀ ਤੌਰ ‘ਤੇ ਪਾਰਟੀ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਬਾਗੀ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਨੇ ਕੀਤਾ ਪਰ ਖਹਿਰਾ ਨੇ ਨਾ ਨੁੱਕਰ ਕੀਤੀ। ਇਸ ਮਗਰੋਂ ਖਹਿਰਾ ਨੇ ਕਿਹਾ ਕਿ ਆਉਣ ਵਾਲੀ ਕਨਵੈਨਸ਼ਨ ਦੌਰਾਨ ਪ੍ਰਵਾਨਗੀ ਲੈਣ ‘ਤੇ ਹੀ ਅਹੁਦਾ ਮਨਜ਼ੂਰ ਕਰਨਗੇ। ਇਸ ਦੇ ਨਾਲ ਹੀ ਬਾਗੀ ਧੜੇ ਨੇ ਕਿਹਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਬਾਰੇ ਪੀਏਸੀ ਹੀ ਫੈਸਲਾ ਕਰੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜਲਦ ਹੀ ਸਟੇਟ ਲੇਵਲ ਦੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।

ਇਸ ਮੌਕੇ ਖਹਿਰਾ ਨੇ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਆਪਣੇ ਤੌਰ ‘ਤੇ ਸਰਕਾਰ ਖਿਲਾਫ ਡਟਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ‘ਚ ਸਪੀਕਰ ਜੋ ਕੁਰਸੀ ਦੇਣਗੇ ਉੱਥੇ ਹੀ ਬੈਠਣਗੇ। ਉਨ੍ਹਾਂ ਮੰਗ ਕੀਤੀ ਕਿ ਵਿਧਾਨ ਸਭਾ ਸੈਸ਼ਨ 15 ਦਿਨ ਦਾ ਹੋਣਾ ਚਾਹੀਦਾ ਹੈ। ਖਹਿਰਾ ਨੇ ਮੰਨਿਆ ਕਿ ਉੱਪ ਪ੍ਰਧਾਨ ਅਮਨ ਅਰੋੜਾ ਨਾਲ ਬੈਠਕ ਹੋਈ ਸੀ ਪਰ ਉਹ ਬਿੱਲ਼ਕੁੱਲ ਨਿੱਜੀ ਸੀ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਨੇ ਸੁਲਾਹ ਸਫਾਈ ਦੀ ਗੱਲ ਕੀਤੀ ਸੀ। ਖਹਿਰਾ ਨੇ ਨਵਜੋਤ ਸਿੱਧੂ ਦੇ ਹੱਕ ‘ਚ ਡਟਦਿਆਂ ਕਿਹਾ ਕਿ ਜੇਕਰ ਸਿੱਧੂ ਨੇ ਪਾਕਿ ਫੌਜ ਮੁਖੀ ਨੂੰ ਜੱਫੀ ਪਾਈ ਤਾਂ ਗੁਨਾਹ ਹੋ ਗਿਆ ਪਰ ਜੇ ਮੋਦੀ ਕਰੇ ਤਾਂ ਕੋਈ ਗੁਨਾਹ ਨਹੀਂ। ਇਸ ਮੌਕੇ ਵਿਧਾਇਕ ਕੰਵਰ ਸੰਧੀ ਨੇ ਕਿਹਾ ਕਿ ਕੇਜਰੀਵਾਲ ਦੀ ਪੰਡੋਰੀ ‘ਚ ਹੋਈ ਬੈਠਕ ਲਈ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਆਇਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੇਜਰੀਵਾਲ ਦੇ ਪਰਤਦਿਆਂ ਹੀ ਖਹਿਰਾ ਧੜੇ ਦਾ ਵੱਡਾ ਧਮਾਕਾ