ਆਜ਼ਾਦੀ ਦਿਹਾੜੇ ‘ਤੇ ਜਨ ਧਨ ਖਾਤਾ ਧਾਰਕਾਂ ਨੂੰ ਮਿਲ ਸਕਦੇ ਵੱਡੇ ਤੋਹਫੇ


ਨਵੀਂ ਦਿੱਲੀ, 12 ਅਗਸਤ (ਏਜੰਸੀ) : ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ‘ਚ ਜਨ ਧਨ ਖਾਤਾ ਧਾਰਕਾਂ ਲਈ ਤੋਹਫੇ ਦਾ ਐਲਾਨ ਕਰ ਸਕਦੇ ਹਨ। ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰ ਡ੍ਰਾਫਟ ਸੁਵਿਧਾ ਦੁੱਗਣੀ ਕਰਕੇ 10 ਹਜ਼ਾਰ ਰੁਪਏ ਕੀਤੀ ਜਾ ਸਕਦੀ ਹੈ। ਖਾਤੇ ਦੇ ਛੇ ਮਹੀਨੇ ਠੀਕ ਤਰ੍ਹਾਂ ਨਾਲ ਚੱਲਣ ਤੋਂ ਬਾਅਦ 5000 ਰੁਪਏ ਤੱਕ ਦੀ ਓਵਰ ਡ੍ਰਾਫਟ ਸੁਵਿਧਾ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਸਰਕਾਰ ਆਕਰਸ਼ਕ ਮਾਇਕ੍ਰੋ ਇੰਸ਼ੋਰੈਂਸ ਸਕੀਮ ਦਾ ਵੀ ਐਲਾਨ ਕਰ ਸਕਦੀ ਹੈ।

ਰੁਪੇ ਕਾਰਡ ਹੋਲਡਰਸ ਨੂੰ ਮਿਲਣ ਵਾਲੀ ਮੁਫਤ ਦੁਰਘਟਨਾ ਬੀਮਾ ਰਾਸ਼ੀ ਇੱਕ ਲੱਖ ਰੁਪਏ ਤੋਂ ਵਧਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਦੂਜਾ ਗੇੜ 15 ਅਗਸਤ ਨੂੰ ਪੂਰਾ ਹੋਣ ਜਾ ਰਿਹਾ ਹੈ। ਇਸ ਯੋਜਨਾ ਲਈ ਹੁਣ ਨਵੇਂ ਉਦੇਸ਼ ਤੈਅ ਕੀਤੇ ਜਾਣੇ ਹਨ। ਇਸ ਐਲਾਨ ਲਈ ਆਜ਼ਾਦੀ ਦਿਵਸ ਸਮਾਗਮ ਸਭ ਤੋਂ ਚੰਗਾ ਮੌਕਾ ਹੋਵੇਗਾ।

ਵਿੱਤੀ ਸੁਧਾਰ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸ਼ੁਰੂਆਤ ਅਗਸਤ 2014 ‘ਚ ਹੋਈ ਸੀ। ਇਸ ਦਾ ਪਹਿਲਾ ਗੇੜ 14 ਅਗਸਤ 2015 ਨੂੰ ਪੂਰਾ ਹੋਇਆ ਸੀ। ਪਿਛਲੇ ਚਾਰ ਸਾਲਾਂ ‘ਚ ਇਸ ਯੋਜਨਾ ਤਹਿਤ 32.25 ਕਰੋੜ ਬੈਂਕ ਖਾਤੇ ਖੋਲ੍ਹੇ ਗਏ ਤੇ ਇਨ੍ਹਾਂ ‘ਚ 80,674.82 ਕਰੋੜ ਰੁਪਏ ਜਮ੍ਹਾ ਕੀਤੇ ਗਏ। ਇਸ ਤੋਂ ਇਲਾਵਾ ਸਰਕਾਰ ਅਟਲ ਪੈਨਸ਼ਨ ਯੋਜਨਾ ਤਹਿਤ ਪੈਨਸ਼ਨ ਲਿਮਟ ਸੀਮਾ 5000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 10,000 ਰੁਪਏ ਕਰ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਜ਼ਾਦੀ ਦਿਹਾੜੇ ‘ਤੇ ਜਨ ਧਨ ਖਾਤਾ ਧਾਰਕਾਂ ਨੂੰ ਮਿਲ ਸਕਦੇ ਵੱਡੇ ਤੋਹਫੇ