ਅਮਰੀਕਾ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਇੱਛਾ ਜਤਾਈ

ਨਿਊਯਾਰਕ, 20 ਅਗਸਤ (ਏਜੰਸੀ) : ਅਮਰੀਕਾ ਨੇ ਇਮਰਾਨ ਖਾਨ ਦੇ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਦਾ ਸਵਾਗਤ ਕਰਦੇ ਹੋਏ ਦੇਸ਼ ਅਤੇ ਖੇਤਰ ਵਿਚ ਸ਼ਾਂਤੀ ਨੂੰ ਬੜਾਵਾ ਦੇਣ ਦੇ ਲਈ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ। ਇਸਲਾਮਾਬਾਦ ਵਿਚ ਸਾਦੇ ਸਮਾਰੋਹ ਵਿਚ 65 ਸਾਲਾ ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ। ਇਸ ਸਬੰਧੀ ਹੀਥਰ ਨੌਰਟ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਹੁਦਾ ਸੰਭਾਲਣ ਦਾ ਅਸੀਂ ਸਵਾਗਤ ਕਰਦੇ ਹਾਂ। ਬਿਆਨ ਵਿਚ ਕਿਹਾ ਗਿਆ ਕਿ ਕਰੀਬ 70 ਸਾਲਾਂ ਤੋਂ ਅਮਰੀਕਾ ਅਤੇ ਪਾਕਿਸਤਾਨ ਦਾ ਰਿਸ਼ਤਾ ਮਹੱਤਵਪੁਰਣ ਰਿਹਾ ਹੈ।

ਪਾਕਿਸਤਾਨ ਅਤੇ ਅਮਰੀਕਾ ਦੇ ਸਬੰਧਾਂ ਵਿਚ ਉਸ ਸਮੇਂ ਤਲਖੀ ਆ ਗਈ ਸੀ ਜਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ‘ਤੇ ਅਮਰੀਕਾ ਨੂੰ ਸਿਵਾਏ ਝੂਠ ਅਤੇ ਧੋਖੇ ਦੇ ਕੁਝ ਨਹੀਂ ਦੇਣ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ ਲਗਾਏ ਸਨ। ਅਮਰੀਕਾ ਦੀ ਸੰਸਦ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਰੱਖਿਆ ਸਹਾਇਤਾ ਰਕਮ ਵਿਚ ਕਟੋਤੀ ਕਰਕੇ ਉਸ ਨੂੰ 15 ਕਰੋੜ ਕਰ ਦੇਣ ਦੇ ਲਈ ਇਕ ਬਿਲ ਵੀ ਪਾਸ ਕੀਤਾ ਸੀ ਜੋ ਹਰੇਕ ਸਾਲ ਮਿਲਣ ਵਾਲੀ ਇਕ ਅਰਬ ਡਾਲਰ ਤੋਂ ਜ਼ਿਆਦਾ ਦੀ ਰਕਮ ਦੇ ਇਤਿਹਾਸਕ ਪੱਧਰ ਤੋਂ ਕਾਫੀ ਥੱਲੇ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਪਾਕਿਸਤਾਨ ਦੀ ਨਵੀਂ ਸਰਕਾਰ ਦੇ ਕੰਮ ਕਰਨ ਨੂੰ ਲੈ ਕੇ ਇੱਛੁਕ ਹਨ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)