ਬੁਰਾੜੀ ਕਾਂਡ ‘ਚ ਮਹਿਲਾ ਤਾਂਤਰਿਕ ਗ੍ਰਿਫ਼ਤਾਰ


ਨਵੀਂ ਦਿੱਲੀ, 7 ਜੁਲਾਈ (ਏਜੰਸੀ) : ਬੁਰਾੜੀ ਵਿਚ ਇਕ ਹੀ ਪਰਿਵਾਰ ਦੇ 11 ਮੈਂਬਰਾਂ ਦੀ ਸ਼ੱਕੀ ਢੰਗ ਨਾਲ ਫਾਹਾ ਲਗਾਉਣ ਦੇ ਮਾਮਲੇ ਵਿਚ ਪੁਲਿਸ ਜਾਂਚ ਵਿਚ ਰੋਜ਼ਾਨਾ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਕਰਾਈਮ ਬਰਾਂਚ ਨੇ ਇਕ ਔਰਤ ਤਾਂਤਰਿਕ ਗੀਤਾ ਮਾਤਾ ਨੂੰ ਫੜਿਆ ਹੈ।ਇਸ ਨੂੰ ਬੁਰਾੜੀ ਇਲਾਕੇ ਦੇ ਨੇੜਿਉਂ ਗਰੀਨ ਵਿਹਾਰ ਵਿਚੋਂ ਕਰਾਈਮ ਬਰਾਂਚ ਨੇ ਹਿਰਾਸਤ ਵਿਚ ਲਿਆ ਅਤੇ ਉਸ ਤੋਂ ਪੁਛÎਗਿੱਛ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਉਸ ਦੇ ਘਰ ਵਿਚ ਕੀਤੇ ਗਏ ਇਕ ਸਟਿੰਗ ਅਪਰੇਸ਼ਨ ਮਗਰੋਂ ਸਾਹਮਣੇ ਆਇਆ ਸੀ ਕਿ ਇਹ ਨਾ ਸਿਰਫ ਪੂਰੇ ਕਾਂਡ ਦੇ ਅਖੌਤੀ ਮਾਸਟਰ ਮਾਈਂਡ ਲਲਿਤ ਨੂੰ ਜਾਣਦੀ ਸੀ ਸਗੋਂ ਉਸ ਦੇ ਕੋਲ ਉਸ ਦਾ ਆਉਣਾ ਜਾਣਾ ਵੀ ਸੀ। ਸਟਿੰਗ ਆਪਰੇਸ਼ਨ ਵਿਚ ਗੀਤਾ ਨੇ ਇਹ ਦਾਅਵਾ ਕੀਤਾ ਸੀ ਕਿ ਲਲਿਤ 30 ਜੂਨ ਨੂੰ ਉਸ ਨੂੰ ਮਿਲਣ ਲਈ ਆਉਣ ਵਾਲਾ ਸੀ। ਇਸ ਆਪਰੇਸ਼ਨ ਮਗਰੋਂ ਸ਼ੁੱਕਰਵਾਰ ਦੁਪਹਿਰੇ ਦਿੱਲੀ ਪੁਲਿਸ ਗਰੀਨ ਵਿਹਾਰ ਸਥਿਤ ਗੀਤਾ ਦੇ ਘਰ ਪੁੱਜੀ ਅਤੇ ਉਸ ਨੂੰ ਪੁਛਗਿੱਛ ਲਈ ਅਪਣੇ ਨਾਲ ਥਾਣੇ ਲੈ ਗਈ। ਇਸ ਮਾਮਲੇ ਵਿਚ ਗੀਤਾ ਅਜਿਹੀ ਪਹਿਲੀ ਪਾਤਰ ਹੈ ਜੋ ਸਾਹਮਣੇ ਆਈ ਹੈ।

ਦਿੱਲੀ ਪੁਲਿਸ ਨੇ ਬੁਰਾੜੀ ਵਿਚ ਸ਼ੱਕੀ ਢੰਗ ਨਾਲ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦੇ ਮਾਮਲੇ ਦੀ ਤੈਅ ਤੱਕ ਜਾਣ ਲਈ ਪਰਿਵਾਰ ਦੀ ਮਾਨਸਿਕਤਾ ਦਾ ਪਤਾ ਲਗਾਉਣ ਲਈ ਲਾਸ਼ਾਂ ਦਾ ਮਨੋਵਿਗਿਆਨਕ ਪੋਸਟਮਾਰਟਮ ਕਰਾਉਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਇਸ ਤਰ੍ਹਾਂ ਦਾ ਪੋਸਟਮਾਰਟਮ ਕਰਨ ਵਾਲਾ ਡਾਕਟਰ ਕੌਣਾ ਹੋਵੇਗਾ , ਹਾਲੇ ਇਸ ਦਾ ਫ਼ੈਸਲਾ ਨਹੀਂ ਹੋਇਆ।


Like it? Share with your friends!

1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਬੁਰਾੜੀ ਕਾਂਡ ‘ਚ ਮਹਿਲਾ ਤਾਂਤਰਿਕ ਗ੍ਰਿਫ਼ਤਾਰ