ਪਾਕਿ ਚੋਣਾਂ : ਲਸ਼ਕਰ-ਏ-ਤੋਇਬਾ ਦੀ ਸ਼ਮੂਲੀਅਤ ਨੂੰ ਲੈ ਕੇ ਅਮਰੀਕਾ ਫ਼ਿਕਰਮੰਦ


ਇਸਲਾਮਾਬਾਦ, 21 ਜੁਲਾਈ (ਏਜੰਸੀ) : ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਵਿੱਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਉਮੀਦਵਾਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਅਮਰੀਕਾ ਫ਼ਿਕਰਮੰਦ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਉਂਜ ਅਮਰੀਕਾ ਆਪਣੀ ਇਹ ਫ਼ਿਕਰਮੰਦੀ ਇਸਲਾਮਾਬਾਦ ਅੱਗੇ ਜ਼ਾਹਿਰ ਕਰ ਚੁੱਕਾ ਹੈ ਜਦੋਂਕਿ ਯੂਰੋਪੀਅਨ ਸੰਘ (ਈਯੂ) ਨੇ ਚੋਣਾਂ ਮੌਕੇ ‘ਸੁਰੱਖਿਅਤ ਤੇ ਮਹਿਫ਼ੂਜ਼ ਹਾਲਾਤ’ ਯਕੀਨੀ ਬਣਾਉਣ ਦੀ ਗੁਜ਼ਾਰਿਸ਼ ਕੀਤੀ ਹੈ।

ਰੋਜ਼ਨਾਮਚਾ ਡਾਅਨ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ’ਚ ਕਿਹਾ, ‘ਅਸੀਂ ਲਸ਼ਕਰ-ਏ-ਤੋਇਬਾ ਦੇ ਉਮੀਦਵਾਰਾਂ ਦੀ ਆਮ ਚੋਣਾਂ ’ਚ ਸ਼ਮੂਲੀਅਤ ਸਬੰਧੀ ਆਪਣਾ ਫ਼ਿਕਰ ਲਗਾਤਾਰ ਪਾਕਿਸਤਾਨੀ ਸਰਕਾਰ ਅੱਗੇ ਜ਼ਾਹਰ ਕਰ ਚੁੱਕੇ ਹਾਂ।’ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਇਹ ਗੱਲ ਵੀ ਜਾਣਦਾ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਲਸ਼ਕਰ-ਏ-ਤਇਬਾ ਨਾਲ ਸਬੰਧਾਂ ਦੇ ਚਲਦਿਆਂ ਇਸ ਸਾਲ ਜੂਨ ਵਿੱਚ ਮਿਲੀ ਮੁਸਲਿਮ ਲੀਗ (ਐਮਐਮਐਲ) ਦੀ ਰਜਿਸਟਰੇਸ਼ਨ ਨੂੰ ਰੱਦ ਕਰ ਦਿੱਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਾਲ ਅਪਰੈਲ ਵਿੱਚ ਸੋਧ ਕਰਦਿਆਂ ਐਮਐਮਐਲ ਨੂੰ ਲਸ਼ਕਰ ਦੀ ਹੀ ਇਕ ਜਥੇਬੰਦੀ ਵਜੋਂ ਵਿਦੇਸ਼ਾਂ ’ਚ ਸਰਗਰਮ ਦਹਿਸ਼ਤੀ ਜਥੇਬੰਦੀ ਵਿੱਚ ਸ਼ੁਮਾਰ ਕਰ ਲਿਆ ਸੀ।

ਇਸ ਦੌਰਾਨ ਯੂਰੋਪੀਅਨ ਸੰਘ ਨੇ ਬ੍ਰਸਲਜ਼ ਵਿੱਚ ਇਕ ਬਿਆਨ ਜਾਰੀ ਕਰਦਿਆਂ ਇਸਲਾਮਾਬਾਦ ਨੂੰ ਪੂਰੇ ਮੁਲਕ ਵਿੱਚ ਚੋਣਾਂ ਮੌਕੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨੇ ਅਜੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦੇ ਮੁਲਕ ਨੂੰ ਆਸ ਹੈ ਕਿ ਪਾਕਿਸਤਾਨ ਦੀਆਂ ਆਮ ਚੋਣ ਨਿਰਪੱਖ ਤੇ ਅਮਨ ਅਮਾਨ ਨਾਲ ਨੇਪਰੇ ਚੜ੍ਹਨਗੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿ ਚੋਣਾਂ : ਲਸ਼ਕਰ-ਏ-ਤੋਇਬਾ ਦੀ ਸ਼ਮੂਲੀਅਤ ਨੂੰ ਲੈ ਕੇ ਅਮਰੀਕਾ ਫ਼ਿਕਰਮੰਦ