ਆਈਐਸ ਮੁਖੀ ਬਗਦਾਦੀ ਦੇ ਪੁੱਤਰ ਦੀ ਹਮਲੇ ‘ਚ ਹੋਈ ਮੌਤ


ਬੇਰੂਤ, 4 ਜੁਲਾਈ (ਏਜੰਸੀ) : ਸੀਰੀਆ ਦੇ ਹੋਮਸ ਸੂਬੇ ਵਿਚ ਜੇਹਾਦੀਆਂ ਦੇ ਇਕ ਹਮਲੇ ਦੌਰਾਨ ਇਸਲਾਮਿਕ ਸਟੇਟ ਸਰਗਨਾ ਅਬੂ ਬਕਰ ਅਲ ਬਗਦਾਦੀ ਦਾ ਬੇਟਾ ਹੁਦਾਇਫਾਹ ਅਲ ਬਦਰੀ ਮਾਰਿਆ ਗਿਆ। ਆਈਐਸ ਦੀ ਏਜੰਸੀ ਅਮਾਕ ਨੇ ਇਕ ਬਿਆਨ ਵਿਚ ਕਿਹਾ ਕਿ ਹੋਮਸ ਵਿਚ ਥਰਮਲ ਵਾਪਰ ਸਟੇਸ਼ਨ ‘ਤੇ ਨੁਸਾਇਰਿਹਾ ਅਤੇ ਰੂਸ ਦੇ ਖ਼ਿਲਾਫ਼ ਮੁਹਿੰਮ ਵਿਚ ਅਲ ਬਦਰੀ ਮਾਰਿਆ ਗਿਆ। ਅਮਾਕ ਨੇ ਇਸ ਦੇ ਨਾਲ ਇਕ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ। ਜਿਸ ਦੇ ਹੱਥ ਵਿਚ ਰਾਇਫਲ ਹੈ।

ਆਈਐਸ, ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਅਲਾਵੈਤ ਧਾਰਮਿਕ ਘੱਟ ਗਿਣਤੀ ਪੰਥ ਦੇ ਲਈ ਨੁਸਾਇਰਿਹਾ ਸ਼ਬਦ ਦਾ ਇਸਤੇਮਾਲ ਕਰਦਾ ਹੈ। ਆਈਐਸ ਨੇ 2014 ਵਿਚ ਇਰਾਕ ਦੇ ਵੱਡੇ ਹਿੱਸੇ ‘ਤੇ ਕਬਜ਼ੇ ਤੋਂ ਬਾਅਦ ਸੀਰੀਆ ਅਤੇ ਇਰਾਕ ਵਿਚ ਖੁਦ ਨੂੰ ਖਲੀਫਾ ਐਲਾਨ ਕੀਤਾ ਸੀ। ਤਦ ਤੋਂ ਲੈ ਕੇ ਹੁਣ ਤੱਕ ਸੀਰੀਆ ਅਤੇ ਇਰਾਕੀ ਫੋਰਸਾਂ ਦੇ ਅੱਤਵਾਦ ਵਿਰੋਧੀ ਮੁਹਿੰਮ ਵਿਚ ਜੇਹਾਦੀਆਂ ਨੂੰ ਕਾਫੀ ਹੱਦ ਤੱਕ ਖਦੇੜਿਆ ਗਿਆ।

ਪਿਛਲੇ ਸਾਲ ਇਰਾਕੀ ਸਰਕਾਰ ਨੇ ਆਈਐਸ ‘ਤੇ ਜਿੱਤ ਦਾ ਐਲਾਨ ਕੀਤਾ ਸੀ ਲੇਕਿਨ ਸੈਨਾ ਹੁਣ ਵੀ ਸੀਰੀਆਈ ਸਰਹੱਦ ‘ਤੇ ਜ਼ਿਆਦਾਤਰ ਮਾਰੂਥਲ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੁਹਿੰਮ ਚਲਾ ਰਹੀ ਹੈ। ਇਰਾਕ ਦੇ ਇਕ ਖੁਫ਼ੀਆ ਅਧਿਕਾਰੀ ਨੇ ਦੱਸਿਆ ਕਿ ਕਈ ਮੌਕਿਆਂ ‘ਤੇ ਮ੍ਰਿਤਕ ਐਲਾਨ ਕੀਤਾ ਗਿਆ ਆਈਐਸ ਨੇਤਾ ਬਗਦਾਦੀ ਹੁਣ ਵੀ ਜ਼ਿੰਦਾ ਹੈ ਅਤੇ ਸੀਰੀਆ ਵਿਚ ਹੈ। ਬਗਦਾਦੀ ਨੂੰ ਧਰਤੀ ‘ਤੇ ਸਭ ਤੋਂ ਲੋੜੀਂਦਾ ਵਿਅਕਤੀ ਐਲਾਨ ਕੀਤਾ ਗਿਆ ਹੈ ਅਤੇ ਅਮਰੀਕਾ ਨੇ ਉਸ ਨੂੰ ਫੜਨ ‘ਤੇ ਦੋ ਕਰੋੜ 50 ਲੱਖ ਡਾਲਰ ਦਾ ਇਨਾਮ ਐਲਾਨ ਕੀਤਾ ਹੋਇਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਈਐਸ ਮੁਖੀ ਬਗਦਾਦੀ ਦੇ ਪੁੱਤਰ ਦੀ ਹਮਲੇ ‘ਚ ਹੋਈ ਮੌਤ