ਸੇਵਾ ਕਰ ਵਿਭਾਗ ਨੇ ਵਿਜੇ ਮਾਲਿਆ ਦਾ ਆਲੀਸ਼ਾਨ ਜਹਾਜ਼ 35 ਕਰੋੜ ‘ਚ ਵੇਚਿਆ


ਮੁੰਬਈ, 2 ਜੁਲਾਈ (ਏਜੰਸੀ) : 2016 ਤੋਂ ਲਗਭਗ 4 ਕੋਸ਼ਿਸ਼ਾਂ ਤੋਂ ਬਾਅਦ ਸੇਵਾ ਕਰ ਵਿਭਾਗ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਆਲੀਸ਼ਾਨ ਜਹਾਜ਼ ਨੂੰ 34.8 ਕਰੋੜ ਵਿਚ ਵੇਚ ਦਿੱਤਾ ਹੈ। ਵਿਜੇ ਮਾਲਿਆ ਵਲੋਂ ਇਹ ਏ319 ਆਲੀਸ਼ਾਨ ਜਹਾਜ਼ ਦੁਨੀਆ ਵਿਚ ਵਪਾਰਕ ਸੌਦੇ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੂਤਰਾਂ ਮੁਤਾਬਕ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਈ ਆਕਸ਼ਨ ਰਾਹੀਂ ਸੌਦਾ ਪੂਰਾ ਕੀਤਾ ਗਿਆ ਸੀ ਅਤੇ 2013 ਵਿਚ ਜੈਪੁਰ ਵਿਚ ਜ਼ਬਤ ਕੀਤੇ ਜਾਣ ਤੋਂ ਬਾਅਦ ਜਹਾਜ਼ ਮੁੰਬਈ ਹਵਾਈ ਅੱਡੇ ‘ਤੇ ਪਾਰਕ ਕੀਤਾ ਹੋਇਆ ਸੀ।

ਮੁੰਬਈ ਹਵਾਈ ਅੱਡੇ ਦੇ ਆਪਰੇਟਰ ਐਮਆਈਏਐਲ ਨੇ ਮੁੰਬਈ ਹਾਈ ਕੋਰਟ ਵਿਚ ਜਾਣ ਤੋਂ ਆਮਦਨ ਕਰ ਵਿਭਾਗ ਨੂੰ ਜਹਾਜ਼ ਵੇਚਣ ਲਈ ਮਜਬੂਰ ਕੀਤਾ ਸੀ ਕਿਉਂਕਿ ਵਿਭਾਗ ਵਲੋਂ ਜਹਾਜ਼ ਦੀ ਗੈਰ ਉਤਪਾਦਕ ਵਰਤੋਂ ਕਾਰਨ ਭਾਰੀ ਘਾਟੇ ਦਾ ਹਵਾਲਾ ਦੇ ਕੇ ਵਿਭਾਗ ਨੂੰ ਨਿਰਦੇਸ਼ ਦੇਣ ਲਈ ਕਿਹਾ ਗਿਆ ਸੀ। ਮਾਲਿਆਜ਼ ਪ੍ਰਾਈਵੇਟ ਲਿਮਟਿਡ ਜੈਟ ਨੇ ਪਿਛਲੇ ਸ਼ੁੱਕਰਵਾਰ ਨੂੰ ਸਰਕਾਰੀ ਨਿਲਾਮੀਦਾਰ ਐਮਐਸਟੀਸੀ ਵਲੋਂ ਈ ਨਿਲਾਮੀ ਵਿਚ ਇਕ ਖਰੀਦਦਾਰ ਨੂੰ ਲੱਭਿਆ। ਫਲੋਰਿਡਾ ਅਮਰੀਕਾ ਆਧਾਰਤ ਫਰਮ ਹਵਾਈ ਜਹਾਜ਼ ਮੈਨੇਜਮੈਂਟ ਵਿਕਰੇਤਾ ਐਲਐਲਸੀ ਨੇ 34.8 ਕਰੋੜ ਰੁਪਏ ਦੀ ਸਭ ਤੋਂ ਉਚੀ ਬੋਲੀ ਲਗਾ ਕੇ ਇਹ ਜਹਾਜ਼ ਖਰੀਦਿਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੇਵਾ ਕਰ ਵਿਭਾਗ ਨੇ ਵਿਜੇ ਮਾਲਿਆ ਦਾ ਆਲੀਸ਼ਾਨ ਜਹਾਜ਼ 35 ਕਰੋੜ ‘ਚ ਵੇਚਿਆ