ਭਾਰਤ ‘ਚ ਸੈਨਿਟਰੀ ਪੈਡ ਹੋਏ ਟੈਕਸ ਫ੍ਰੀ


ਨਵੀਂ ਦਿੱਲੀ, 21 ਜੁਲਾਈ (ਏਜੰਸੀ) : ਜੀਐਸਟੀ ਕੌਂਸਲ ਦੀ ਸ਼ਨੀਵਾਰ ਨੂੰ ਹੋਈ 28ਵੀਂ ਬੈਠਕ ਵਿੱਚ ਮੋਦੀ ਸਰਕਾਰ ਨੇ ਔਰਤਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ ਹੈ। ਜੀਐਸਟੀ ਕੌਂਸਲ ਨੇ ਸੈਨਿਟਰੀ ਨੈਪਕਿਨ ਨੂੰ ਕਰ ਮੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੈਨਿਟਰੀ ਪੈਡ ਉੱਪਰ 12 ਫ਼ੀਸਦ ਜੀਐਸਟੀ ਲੱਗਾ ਹੋਇਆ ਸੀ। ਸਰਕਾਰ ਦੇ ਇਸ ਫੈਸਲੇ ਨਾਲ ਔਰਤਾਂ ਨੂੰ ਕਾਫੀ ਲਾਭ ਹੋਵੇਗਾ। ਸੈਨੇਟਰੀ ਨੈਪਕਿਨ ‘ਤੇ ਜੀਐਸਟੀ ਲਾਏ ਜਾਣ ‘ਤੇ ਮੋਦੀ ਸਰਕਾਰ ਦਾ ਕਾਫੀ ਵਿਰੋਧ ਹੋ ਰਿਹਾ ਸੀ।

ਕੌਂਸਲ ਦੀ 28ਵੀਂ ਬੈਠਕ ਵਿੱਚ 30 ਤੋਂ 40 ਵਸਤਾਂ ‘ਤੇ ਜੀਐਸਟੀ ਘਟਾਉਣ ਦਾ ਫੈਸਲਾ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਘਰੇਲੂ ਵਸਤਾਂ ਜਿਵੇਂ ਕਿ ਫਰਿੱਜ, ਵਾਸ਼ਿੰਗ ਮਸ਼ੀਨ ਤੇ ਟੈਲੀਵਿਜ਼ਨ ਦੇ ਨਾਲ ਨਾਲ ਘਰ ‘ਤੇ ਹੋਣ ਵਾਲੇ ਰੰਗ ਨੂੰ 28 ਫ਼ੀਸਦ ਜੀਐਸਟੀ ਤੋਂ ਘਟਾ ਕੇ 18 ਫ਼ੀਸਦੀ ਦਰ ਹੇਠ ਲਿਆਂਦਾ ਹੈ। ਜੀਐਸਟੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਦਾ ਕਾਰਜਭਾਰ ਸੰਭਾਲ ਰਹੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ। ਜੇਤਲੀ ਦੀ ਥਾਂ ਪਿਊਸ਼ ਗੋਇਲ ਨੇ ਪਹਿਲੀ ਵਾਰ ਕੌਂਸਲ ਦੀ ਪ੍ਰਧਾਨਗੀ ਕੀਤੀ ਤੇ ਔਰਤਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਦੇ ਦਿੱਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਭਾਰਤ ‘ਚ ਸੈਨਿਟਰੀ ਪੈਡ ਹੋਏ ਟੈਕਸ ਫ੍ਰੀ