PM ਮੋਦੀ ਦਾ ਮਹਾਂ ਗਠਜੋੜ ‘ਤੇ ਵੱਡਾ ਵਾਰ


ਨਵੀਂ ਦਿੱਲੀ, 3 ਜੁਲਾਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਵੱਲੋਂ ਗਠਜੋੜ ਕੀਤੇ ਜਾਣ ਨੂੰ ਲੈਕੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਮੇਂ ਵਿਰੋਧੀ ਦਲਾਂ ਕੋਲ ਮੋਦੀ ਹਟਾਓ ਤੋਂ ਬਿਨਾਂ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਹਾਲ ਹੀ ‘ਚ ਵਿਰੋਧੀ ਧਿਰਾਂ ਵੱਲੋਂ ਮਹਾਂ ਗਠਜੋੜ ਬਣਾਏ ਜਾਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਵਿਰੋਧੀ ਦਲਾਂ ਦੇ ਗਠਜੋੜ ਦੀ ਤੁਲਨਾ 1977 ਤੇ 1989 ‘ਚ ਬਣੇ ਗਠਜੋੜ ਨਾਲ ਕਰਨਾ ਸਹੀ ਨਹੀਂ ਹੈ ਕਿਉਂਕਿ 1977 ‘ਚ ਬਣੇ ਗਠਜੋੜ ਦਾ ਉਦੇਸ਼ ਲੋਕਤੰਤਰ ਨੂੰ ਬਚਾਉਣਾ ਸੀ ਜੋ ਐਮਰਜੈਂਸੀ ਦੀ ਵਜ੍ਹਾ ਨਾਲ ਖਤਰੇ ‘ਚ ਸੀ ਜਦਕਿ 1989 ‘ਚ ਬੋਫੋਰਸ ਘੋਟਾਲੇ ਨੂੰ ਲੈਕੇ ਗਠਜੋੜ ਕੀਤਾ ਗਿਆ ਸੀ।

ਸਵਰਾਜ ਇੰਡੀਆ ਨੂੰ ਦਿੱਤੇ ਇੰਟਰਵਿਊ ‘ਚ ਮੋਦੀ ਨੇ ਕਿਹਾ ਕਿ ਅੱਜ ਦੇ ਗਠਜੋੜ ਦਾ ਉਦੇਸ਼ ਦੇਸ਼ ਦੇ ਹਿੱਤ ‘ਚ ਨਾ ਹੋਕੇ ਸਿਰਫ ਆਪਣੀ ਹੋਂਦ ਬਚਾਉਣਾ ਤੇ ਸੱਤਾ ਹਥਿਆਉਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਗਠਜੋੜ ਦਾ ਮੁੱਖ ਏਜੰਡਾ ਮੋਦੀ ਨੂੰ ਹਟਾਉਣ ਦਾ ਹੈ। ਮੋਦੀ ਨੇ ਕਰਨਾਟਕ ‘ਚ ਕਾਂਗਰਸ ਤੇ ਜੇਡੀਐਸ ਦੇ ਗਠਜੋੜ ਨੂੰ ਉਦਾਹਰਨ ਬਣਾ ਕੇ ਕਿਹਾ ਕਿ ਉੱਥੇ ਲੋਕਾਂ ਨਾਲ ਧੋਖਾ ਕਰਕੇ ਸਰਕਾਰ ਬਣਾਈ ਗਈ। ਉਨ੍ਹਾਂ ਕਿਹਾ ਕਿ ਗਠਜੋੜ ਤੋਂ ਬਾਅਦ ਆਪਸੀ ਕਾਟੋ ਕਲੇਸ਼ ਜਾਰੀ ਹੈ। ਉੱਥੇ ਵਿਕਾਸ ਦੇ ਮੁੱਦੇ ‘ਤੇ ਨਹੀਂ ਬਲਕਿ ਆਪਸੀ ਵਿਵਾਦ ਸੁਲਝਾਉਣ ਲਈ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਨੇ 2019 ਦੀਆਂ ਲੋਕਸਭਾ ਚੋਣਾਂ ਲਈ ਇਕਜੁੱਟ ਹੋਣ ਲਈ ਕਈ ਬੈਠਕਾਂ ਕੀਤੀਆਂ ਹਨ। ਹਾਲਾਕਿ ਵਿਰੋਧੀ ਦਲ ਅਜੇ ਤੱਕ ਕੋਈ ਅੰਤਿਮ ਤੇ ਠੋਸ ਫੈਸਲੇ ‘ਤੇ ਨਹੀਂ ਪਹੁੰਚੀਆਂ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

PM ਮੋਦੀ ਦਾ ਮਹਾਂ ਗਠਜੋੜ ‘ਤੇ ਵੱਡਾ ਵਾਰ